ਪੰਚਾਇਤੀ ਜ਼ਮੀਨ 'ਚੋਂ ਦਰਖ਼ਤ ਚੋਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ
ਅਜੀਤ ਡੈਸਕ
02-11-2025
ਪੁਲਿਸ ਨੂੰ ਦਿੱਤੀ ਦਰਖ਼ਾਸਤ 'ਚ ਹਰਦੀਪ ਸਿੰਘ ਪੁੱਤਰ ਸਵ. ਗੁਰਚਰਨ ਸਿੰਘ ਵਾਸੀ ਪਿੰਡ ਗੋਸਲਾਂ ਥਾਣਾ ਸਮਰਾਲਾ ਨੇ ਦੱਸਿਆ ਕਿ ਕੁਝ ਵਿਅਕਤੀ ਉਸ ਦੇ ਪਿੰਡ ਦੀ ਪੰਚਾਇਤੀ ਜ਼ਮੀਨ ਵਿਚੋਂ ਦਰਖ਼ਤ ਵੱਢ ਕੇ ਚੋਰੀ ਕਰਕੇ ਲੈ ਗਏ | ਜਿਸ ਦੀ ਪੜਤਾਲ ਉਪ ਕਪਤਾਨ ਪੁਲਸ ਸਰਕਲ ਖਮਾਣੋਂ ਵਲੋਂ ਕੀਤੀ ਗਈ | ਉਪਰੰਤ ਐਸ.ਪੀ (ਡੀ) ਵਲੋਂ ਪੜ੍ਹਤਾਲੀਆ ਰਿਪੋਰਟ 'ਤੇ ਸਹਿਮਤੀ ਪ੍ਰਗਟਾਉਂਦੇ ਹੋਏ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ | ਪੁਲਿਸ ਨੇ ਇਸ ਮਾਮਲੇ 'ਚ ਵਰਿੰਦਰਜੀਤ ਸਿੰਘ ਪਿੰਡ ਗੱਗੜਵਾਲ ਥਾਣਾ ਖਮਾਣੋਂ, ਪ੍ਰਕਾਸ਼ ਸਿੰਘ ਵਾਸੀ ਰਤਨਗੜ੍ਹ ਥਾਣਾ ਮੋਰਿੰਡਾ ਅਤੇ ਨਾ ਮਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ |