23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਲਕਾਰ ਸਿੰਘ ਬਲਾਕ ਸੰਮਤੀ ਨਬੀਪੁਰ ਜ਼ੋਨ ਤੇ ਸੰਦੀਪ ਕੌਰ ਰਾਮਪੁਰ ਜ਼ੋਨ ਤੋਂ ਨਿਰਵਿਰੋਧ ਮੈਂਬਰ ਚੁਣੇ ਗਏ

Ad Position 21
No active advertisement
ਅਜੀਤ ਡੈਸਕ 07-12-2025
ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਮਨਪ੍ਰੀਤ ਸਿੰਘ)-ਰਿਟਰਨਿੰਗ ਅਫ਼ਸਰ ਬਲਾਕ ਸੰਮਤੀ ਖੇੜਾ ਵਲੋਂ ਬਲਕਾਰ ਸਿੰਘ ਨਬੀਪੁਰ ਨੂੰ ਬਲਾਕ ਸੰਮਤੀ ਖੇੜਾ ਦੇ ਨਬੀਪੁਰ ਜ਼ੋਨ ਤੇ ਸੰਦੀਪ ਕੌਰ ਨੂੰ ਰਾਮਪੁਰ ਜ਼ੋਨ ਤੋਂ ਮੈਂਬਰ ਵਜੋਂ ਨਿਰਵਿਰੋਧ ਜੇਤੂ ਕਰਾਰ ਦਿੱਤਾ ਗਿਆ ਹੈ, ਕਿਉਂਕਿ ਕੱਲ੍ਹ ਬਲਾਕ ਸੰਮਤੀ ਖੇੜਾ ਦੀਆਂ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਰਿਟਰਨਿੰਗ ਅਫ਼ਸਰ ਬਲਾਕ ਸੰਮਤੀ ਖੇੜਾ ਵਲੋਂ ਨਬੀਪੁਰ ਜ਼ੋਨ ਤੇ ਰਾਮਪੁਰ ਜ਼ੋਨ ਦੇ ਦੂਜੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਇਤਰਾਜ਼ ਲਾਏ ਜਾਣ ਕਾਰਨ, ਰੱਦ ਕਰ ਦਿੱਤੇ ਗਏ ਸਨ | ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਬਲਕਾਰ ਸਿੰਘ ਨਬੀਪੁਰ ਦੇ ਬਲਾਕ ਸੰਮਤੀ ਖੇੜਾ ਦੇ ਮੈਂਬਰ ਚੁਣੇ ਜਾਣ 'ਤੇ ਉਸ ਦੇ ਸਮਰਥਕਾਂ ਸਮੇਤ ਸਨਮਾਨ ਕੀਤਾ ਅਤੇ ਕਿਹਾ ਕਿ ਉਹ ਆਪਣੇ ਹਲਕੇ ਦੇ ਪਿੰਡਾਂ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਮੈਂਬਰ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਤੇ ਬੁਨਿਆਦੀ ਸਹੂਲਤਾਂ ਬਾਰੇ ਪਿੰਡਾਂ ਦੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਸਹੂਲਤਾਂ ਦਾ ਲਾਭ ਉਠਾਉਣ ਲਈ ਪਿੰਡਾਂ ਦੇ ਲੋਕਾਂ ਦੀ ਮਦਦ ਕਰਨ | ਬਲਾਕ ਸੰਮਤੀ ਮੈਂਬਰ ਬਲਕਾਰ ਸਿੰਘ ਨੇ ਹਲਕਾ ਵਿਧਾਇਕ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਅਗਵਾਈ ਹੇਠ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵਚਨਬੱਧ ਹਨ ਤੇ ਪਿੰਡਾਂ ਦੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਾਉਣ ਲਈ ਪਿੰਡਾਂ ਦੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ | ਇਸ ਮੌਕੇ ਸੁਰਜੀਤ ਸਿੰਘ ਸ਼ਾਹੀ, ਹਰਬੰਸ ਸਿੰਘ ਨੰਬਰਦਾਰ, ਸੁਖਦੇਵ ਸਿੰਘ ਨਬੀਪੁਰ, ਪਲਵਿੰਦਰ ਸਿੰਘ ਘੁੰਮਣ ਪੰਚ, ਮਲਕੀਤ ਸਿੰਘ ਨਬੀਪਰ, ਗੋਰਖਾ ਰਾਮ, ਨੇਕ ਰਾਮ ਪੰਚ, ਸੁੱਖਾ ਰਾਮ ਪੰਚ, ਬੰਟੀ ਸੋਢੀ ਸਰਪੰਚ ਲੌਂਗੋਮਾਜਰੀ, ਜਸਪਾਲ ਰਾਮ, ਕਰਮ ਸਿੰਘ ਨਬੀਪੁਰ, ਬਲਜਿੰਦਰ ਸਿੰਘ ਬੱਲੂ, ਸ਼ਿੰਦਾ ਰਾਮ, ਭਜਨ ਰਾਮ, ਦੀਪਾ ਰਾਮ, ਸੁਰਜੀਤ ਸਿੰਘ ਨਬੀਪੁਰ, ਅਨੂ ਰਾਮ ਤੇ ਜੋਗਿੰਦਰ ਰਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ੋਨ ਪੋਲਾ ਦੇ ਬਲਾਕ ਸੰਮਤੀ ਉਮੀਦਵਾਰ ਵਲੋਂ ਚੋਣ ਪ੍ਰਚਾਰ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਨੇ ਚੋਰੀ ਜਾਂ ਗੁਆਚੇ ਮੋਬਾਈਲ ਫ਼ੋਨ ਬਰਾਮਦ ਕਰਕੇ ਸੰਬੰਧਿਤ ਮਾਲਕਾਂ ਦੇ ਕੀਤੇ ਹਵਾਲੇ
Ad Position 24