15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪਿੰਡ ਦੁਨੇਰਾ 'ਚ ਵਰਮਾ ਜਵੈਲਰ ਦੀ ਦੁਕਾਨ ਤੋਂ 35 ਗ੍ਰਾਮ ਸੋਨਾ ਚੋਰੀ

Ad Position 21
No active advertisement
ਅਜੀਤ ਡੈਸਕ 27-09-2025
ਧਾਰਕਲਾਂ, 26 ਸਤੰਬਰ (ਨਰੇਸ਼ ਪਠਾਨੀਆ)-ਧਾਰਕਲਾਂ ਅਧੀਨ ਪੈਂਦੇ ਪਿੰਡ ਦੁਨੇਰਾ ਝਿਕਲਾ ਵਿਖੇ ਇਕ ਸੁਨਿਆਰੇ ਵਰਮਾ ਜਵੈਲਰ ਦੀ ਦੁਕਾਨ ਤੋਂ ਇਕ ਅਣਪਛਾਤੇ ਵਿਅਕਤੀ ਵਲੋਂ ਲਗਪਗ 35 ਗ੍ਰਾਮ ਸੋਨੇ ਦੀ ਚੋਰੀ ਕਰ ਲਏ ਜਾਣ ਸਬੰਧੀ ਖ਼ਬਰ ਪ੍ਰਾਪਤ ਹੋਈ ਹੈ | ਪੀੜਤ ਦੁਕਾਨਦਾਰ ਵਰਿੰਦਰ ਵਰਮਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਇਕ ਨੌਜਵਾਨ ਵਿਅਕਤੀ ਉਨ੍ਹਾਂ ਦੀ ਦੁਕਾਨ 'ਤੇ ਆਇਆ ਤੇ ਉਸ ਨੇ ਚਾਂਦੀ ਦੀ ਅੰਗੂਠੀ ਦੀ ਮੰਗ ਕੀਤੀ ਤੇ ਅੰਗੂਠੀ ਪਸੰਦ ਕਰਕੇ ਉਸ ਨੇ ਬਿੱਲ ਦੀ ਅਦਾਇਗੀ ਕਰਨ ਤੋਂ ਬਾਅਦ ਸੋਨੇ ਦੇ ਗਹਿਣੇ ਦਿਖਾਉਣ ਦੀ ਮੰਗ ਕੀਤੀ ਤੇ ਇਸ ਦੌਰਾਨ ਚਲਾਕੀ ਨਾਲ ਉਸ ਨੇ ਲਗਭਗ 35 ਗ੍ਰਾਮ ਸੋਨੇ ਦੇ ਸਮਾਨ ਦੀ ਚੋਰੀ ਕਰ ਲਈ ਤੇ ਦੁਕਾਨ ਤੋਂ ਬਾਹਰ ਚਲਾ ਗਿਆ | ਪੀੜਤ ਦੁਕਾਨਦਾਰ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਜਦ ਦੁਕਾਨ 'ਤੇ ਆਇਆ ਤਾਂ ਉਸ ਨੰੂ ਦੁਕਾਨ ਤੋਂ ਸੋਨੇ ਦਾ ਸਮਾਨ ਚੋਰੀ ਹੋਣ ਦੀ ਅਸ਼ੰਕਾ ਹੋਈ | ਜਦ ਉਸ ਨੇ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੇਖੀ ਤਾਂ ਚੋਰੀ ਦਾ ਪਤਾ ਲੱਗਾ | ਉਪਰੰਤ ਉਨ੍ਹਾਂ ਬਾਜ਼ਾਰ 'ਚ ਲੱਗੇ ਹੋਰ ਸੀ.ਸੀ.ਟੀ.ਵੀ. ਕੈਮਰਿਆਂ ਨੰੂ ਖੰਗਾਲਿਆ ਤਾਂ ਉਹ ਦੋ ਵਿਅਕਤੀ ਇਕ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ | ਦੁਕਾਨਦਾਰ ਨੇ ਤੁਰੰਤ ਚੋਰ ਦੀ ਸੀ.ਸੀ.ਟੀ.ਵੀ. ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਤਾਂ ਤਲਵਾੜਾ ਸ਼ਹਿਰ ਦੇ ਕੌਸ਼ਟ ਜਵੈਲਰ ਨੇ ਉਸ ਚੋਰ ਦੀ ਪਹਿਚਾਣ ਕਰਕੇ ਪੀੜਤ ਦੁਕਾਨਦਾਰ ਨੰੂ ਦੱਸਿਆ ਕਿ ਉਕਤ ਵਿਅਕਤੀ ਮਈ ਮਹੀਨੇ 'ਚ ਉਨ੍ਹਾਂ ਦੀ ਦੁਕਾਨ ਤੋਂ ਵੀ ਇਸ ਤਰ੍ਹਾਂ ਦੀ ਘਟਨਾ ਨੰੂ ਅੰਜ਼ਾਮ ਦੇ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ ਰਾਕੇਸ਼ ਮਿਨਹਾਸ ਨੂੰ ਪਸ਼ੂ ਪਾਲਨ 'ਚ ਸ਼ਾਨਦਾਰ ਪ੍ਰਾਪਤੀਆਂ ਲਈ ਕੀਤਾ ਸਨਮਾਨਿਤ ਅਗਲੀ ਖ਼ਬਰ ਗੁਰਪ੍ਰੀਤ ਕੌਰ ਨੇ ਸੰਭਾਲਿਆ ਬੀ.ਡੀ.ਪੀ.ਓ. ਸੁਜਾਨਪੁਰ ਦਾ ਚਾਰਜ
Ad Position 24