23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਜੀ.ਐਸ. ਇੰਟਰਨੈਸ਼ਨਲ ਸਕੂਲ 'ਚ ਅੱਗ ਤੋਂ ਬਿਨਾਂ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ <br/>

Ad Position 21
No active advertisement
ਜੀ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ 'ਚ ਕਰਵਾਏ ਮੁਕਾਬਲੇ 'ਚ ਅੱਵਲ ਰਹੇ ਬੱਚੇ ਅਧਿਆਪਕਾਂ ਸਮੇਤ | ਤਸਵੀਰ : ਨਾਗਰਾ <br/> 19-10-2025
ਕੋਟਲੀ ਸੂਰਤ ਮੱਲ੍ਹੀ 18 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਜੀ.ਐਸ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਗਵਾਨਪੁਰ ਵਿਚ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਜਮਾਤ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਅੱਗ ਤੋਂ ਬਿਨਾਂ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਭਾਰੀ ਉਤਸ਼ਾਹ ਨਾਲ ਵਿਦਿਆਰਥਣਾਂ ਨੇ ਹਿੱਸਾ ਲਿਆ | ਇਸ ਗਤੀਵਿਧੀ ਦਾ ਮਕਸਦ ਬੱਚਿਆਂ ਵਿਚ ਰਤਨਾਤਮਕਤਾ ਦਾ ਵਿਕਾਸ ਕਰਨਾ, ਸੁਰੱਖਿਅਤ ਢੰਗ ਨਾਲ ਭੋਜਨ ਬਣਾਉਣ ਦੀ ਕਲਾ ਸਿਖਾਉਣਾ ਅਤੇ ਤਿਉਹਾਰਕ ਮਾਹੌਲ ਨੂੰ ਖੁਸ਼ੀ ਭਰਿਆ ਬਣਾਉਣਾ ਸੀ | ਵਿਦਿਆਰਥੀਆਂ ਨੇ ਦੀਵਾਲੀ ਦੇ ਮੌਕੇ 'ਤੇ ਲਈ ਵੱਖ-ਵੱਖ ਸਵਾਦਿਸ਼ਟ ਅਤੇ ਆਕਰਸ਼ਕ ਡਿਸ਼ਾਂ ਜਿਵੇਂ ਕਿ ਫਲਾਂ ਦੀ ਚਾਰਟ, ਸੈਂਡਵਿਚ, ਮਿੱਲੇ ਬਿਸਕੁਟ, ਕੋਲਡ ਕਾਫੀ ਅਤੇ ਸਿਹਤਮੰਦ ਸਨੈਕਸ ਤਿਆਰ ਕੀਤੀਆਂ | ਹਰ ਡਿਸ਼ ਨੂੰ ਤਿਉਹਾਰਕ ਢੰਗ ਨਾਲ ਸਜਾਇਆ ਗਿਆ, ਜਿਸ ਨਾਲ ਸਕੂਲ ਦਾ ਮਾਹੌਲ ਖੁਸ਼ੀ ਤੇ ਉਤਸ਼ਾਹ ਨਾਲ ਭਰ ਗਿਆ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਸੋਨੀਆ ਮਹਾਜਨ ਨੇ ਕਿਹਾ ਕਿ ਦੀਵਾਲੀ ਖੁਸ਼ੀ ਤੇ ਪ੍ਰਕਾਸ਼ ਦਾ ਤਿਉਹਾਰ ਹੈ | ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਨੂੰ ਸਿਖਾਉਦੇ ਹਨ ਕਿ ਤਿਉਹਾਰ ਮਨਾਉਣ ਦੇ ਨਾਲ-ਨਾਲ ਸੁਰੱਖਿਅਤ ਤੇ ਸਿਹਤਮੰਦ ਤਰੀਕੇ ਨਾਲ ਰਸੋਈ ਕਿਵੇਂ ਕੀਤੀ ਜਾ ਸਕਦੀ ਹੈ | ਡਾਇਰੈਕਟਰ ਸ: ਆਯੋਧ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੇ ਬਿਨਾਂ ਅੱਗ ਦੇ ਜੋ ਸੁੰਦਰ ਤੇ ਸੁਆਦਲੇ ਪਕਵਾਨ ਤਿਆਰ ਕੀਤੇ ਹਨ, ਉਹ ਬੱ ਚਿਆਂ ਦੀ ਕਲਾ ਤੇ ਉਨ੍ਹਾਂ ਦੀ ਲਗਨ ਨੂੰ ਦਰਸਾਉਂਦੇ ਹਨ | ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆ ਵਿਚ ਆਤਮ ਵਿਸ਼ਵਾਸ ਤੇ ਜ਼ਿੰਮੇਵਾਰੀ ਦੀ ਭਾਵਨਾ ਵੱਧਦੀ ਹੈ | ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਨੁਸਾਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਐਮ.ਡੀ. ਹਰਦਿਆਲ ਸਿੰਘ ਅਤੇ ਚੇਅਰਪਰਸਨ ਬਲਜਿੰਦਰ ਕੌਰ ਸਮੇਤ ਸੰਸਥਾ ਦਾ ਸਟਾਫ਼ ਤੇ ਬੱਚੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦ ਮਿਲੇਨੀਅਮ ਸਕੂਲ ਬਟਾਲਾ ਵਲੋਂ ਉਤਸ਼ਾਹ ਨਾਲ ਮਨਾਈ ਦੀਵਾਲੀ <br/> ਅਗਲੀ ਖ਼ਬਰ 'ਵੋਟ ਚੋਰ ਗੱਦੀ ਛੋੜ' ਮੁਹਿੰਮ ਤਹਿਤ ਕਾਂਗਰਸ ਪਾਰਟੀ ਹੋਈ ਮਜ਼ਬੂਤ <br/>
Ad Position 24