ਪਠਾਨਕੋਟ, 3 ਨਵੰਬਰ (ਸੰਧੂ)- ਐੱਸ.ਐੱਮ.ਡੀ.ਆਰ.ਐਸ.ਡੀ. ਕਾਲਜ ਦੇ ਆਰਟਸ ਅਤੇ ਅਰਥ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਤੇ ਪ੍ਰਤਿਭਾ ਖੋਜ ਪ੍ਰੋਗਰਾਮ ਕਰਵਾਇਆ ਗਿਆ | ਪਿ੍ੰਸੀਪਲ ਜੇ.ਸੀ. ਕਟੋਚ ਨੇ ਸ਼ਮਾ ਰੌਸ਼ਨ ਕਰਨ ਅਤੇ ਸਰਸਵਤੀ ਵੰਦਨਾ ਨਾਲ ਸਮਾਗਮ ਦਾ ਉਦਘਾਟਨ ਕੀਤਾ | ਪੂਰਾ ਪ੍ਰੋਗਰਾਮ ਪਿ੍ੰਸੀਪਲ ਕਟੋਚ ਦੀ ਅਗਵਾਈ ਹੇਠ ਕਰਵਾਇਆ ਗਿਆ ਸੀ ਅਤੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ | ਰੰਗੀਨ ਪੁਸ਼ਾਕਾਂ ਵਿਚ ਸਜੇ ਵਿਦਿਆਰਥੀਆਂ ਨੇ ਰੈਂਪ 'ਤੇ ਵਾਕ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਜੱਜਾਂ ਦੇ ਇਕ ਪੈਨਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਦੇ ਆਧਾਰ 'ਤੇ ਖ਼ਿਤਾਬਾਂ ਲਈ ਚੁਣਿਆ | ਰੀਆ ਨੂੰ ਮਿਸ ਫਰੈਸ਼ਰ, ਮੋਹਿਤ ਨੂੰ ਮਿਸਟਰ ਹੈਂਡਸਮ, ਬੀ.ਐੱਸ.ਸੀ. ਅਰਥ ਸ਼ਾਸਤਰ ਦੀ ਤਾਨੀਆ ਨੂੰ ਮਿਸ ਚਾਰਮਿੰਗ ਤੇ ਦੀਕਸ਼ਾ ਨੂੰ ਮਿਸ ਗੋਰਜੀਅਸ ਦਾ ਤਾਜ ਪਹਿਨਾਇਆ ਗਿਆ | ਜੇਤੂ ਵਿਦਿਆਰਥੀਆਂ ਨੂੰ ਸੈਸ਼ੇ ਤੇ ਤਾਜ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਆਜੀਵਨ ਪ੍ਰਧਾਨ ਚੌਧਰੀ ਡਾ: ਰਾਜੇਸ਼ਵਰ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ | ਇਸ ਮੌਕੇ ਡਾ: ਰੰਮੀ ਸੈਣੀ, ਪ੍ਰੋ: ਅਨੀਤਾ ਸ਼ਰਮਾ, ਡਾ: ਸੁਰੇਂਦਰ ਸਿੰਘ, ਪ੍ਰੋ: ਜੀ.ਐਸ. ਰਾਠੌਰ, ਪ੍ਰੋ: ਰਜਨੀ ਠਾਕੁਰ, ਡਾ: ਜਸਵੰਤ ਸਿੰਘ, ਡਾ: ਰਾਜੇਂਦਰ ਕੌਰ, ਡਾ: ਪ੍ਰਵੇਸ਼, ਪ੍ਰੋ: ਸ਼ੈਲੀ ਕੇਲਾ, ਡਾ: ਰੋਹਨ ਸਮਕਾਰੀਆ, ਡਾ: ਸੁਨੀਲ, ਪ੍ਰੋ: ਨੀਰਤ ਪਾਂਡੇ, ਪ੍ਰੋ: ਰਜਨੀ ਸ਼ਰਮਾ, ਪ੍ਰੋ: ਨੀਤੂ ਮਿਨਹਾਸ, ਪ੍ਰੋ: ਅਮਨ, ਪ੍ਰੋ: ਅਨਮੋਲ, ਪ੍ਰੋ: ਹਰਸ਼ਿਤਾ, ਪ੍ਰੋ: ਤਨਦੀਪ ਮੌਜੂਦ ਸਨ |