05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨਹਿਰੀ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਕੇ ਬਣਾਏ ਨਸ਼ਾ ਤਸਕਰ ਦੇ ਘਰ 'ਤੇ ਫਿਰਿਆ ਪੀਲਾ ਪੰਜਾ

Ad Position 21
No active advertisement
ਅਜੀਤ ਡੈਸਕ 23-11-2025
ਦੀਨਾਨਗਰ, 22 ਨਵੰਬਰ (ਸੋਢੀ/ਸ਼ਰਮਾ)- ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਵਿਖੇ ਨਸ਼ਾ ਤਸਕਰ ਵਲੋਂ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਨਜਾਇਜ਼ ਉਸਾਰੇ ਗਏ ਇਕ ਹੋਰ ਮਕਾਨ ਨੂੰ ਅੱਜ ਨਹਿਰੀ ਵਿਭਾਗ ਵਲੋਂ ਢਾਹ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ | ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ੇ ਵਿਰੁੱਧ' ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦਾ ਕੰਮ ਲਗਾਤਾਰ ਜਾਰੀ ਹੈ | ਪਿੰਡ ਡੀਡਾ ਸਾਂਸੀਆਂ ਵਿਖੇ ਰਜਵਾਹੇ ਦੇ ਆਸ ਪਾਸ ਉਸਾਰੇ ਗਏ ਲਗਪਗ 70 ਘਰਾਂ ਨੂੰ ਨਹਿਰੀ ਵਿਭਾਗ ਵਲੋਂ ਨੋਟਿਸ ਜਾਰੀ ਕਰਕੇ ਘਰਾਂ ਨੂੰ ਖ਼ਾਲੀ ਕੀਤੇ ਜਾਣ ਲਈ ਕਿਹਾ ਗਿਆ ਹੈ ਤੇ ਅੱਜ ਉਸੇ ਤਹਿਤ ਕਰਵਾਈ ਕਰਦੇ ਹੋਏ ਸਬੰਧਿਤ ਅਧਿਕਾਰੀਆਂ ਦੀ ਮੌਜੂਦਗੀ ਵਿਚ ਪਿੰਡ ਦੇ ਨਿਵਾਸੀ ਗੌਰਵ ਤੇ ਸ਼ਕਤੀ ਜੋ ਕਿ ਦੋਵੇਂ ਸਕੇ ਭਰਾ ਦੱਸੇ ਗਏ ਹਨ, ਦੇ ਮਕਾਨਾਂ ਨੂੰ ਢਾਹ ਦਿੱਤਾ ਗਿਆ | ਇਸ ਕਾਰਵਾਈ ਮੌਕੇ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ, ਪੁਲਿਸ ਦੇ ਅਧਿਕਾਰੀ ਤੇ ਹੋਰ ਕਰਮਚਾਰੀ ਪਹੁੰਚੇ ਹੋਏ ਸਨ | ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਅਦਿੱਤਯ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਜਿਸ ਨਸ਼ਾ ਤਸਕਰ ਦੇ ਮਕਾਨ ਨੰੂ ਢਾਹਿਆ ਗਿਆ ਹੈ, ਉਨ੍ਹਾਂ ਦਾ ਨਾਂਅ ਗੌਰਵ ਤੇ ਸ਼ਕਤੀ ਹਨ ਜਿਨ੍ਹਾਂ 'ਤੇ ਵੱਖ-ਵੱਖ ਧਾਰਾਵਾਂ ਹੇਠ ਕੁੱਲ 9 ਪਰਚੇ ਦਰਜ ਹਨ | ਉਕਤ ਨਸ਼ਾ ਤਸਕਰ ਨੇ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਮਕਾਨ ਦੀ ਉਸਾਰੀ ਕੀਤੀ ਹੋਈ ਸੀ ਤੇ ਨਹਿਰੀ ਵਿਭਾਗ ਵਲੋਂ ਜਾਰੀ ਕੀਤੇ ਨੋਟਿਸ ਦੇ ਤਹਿਤ ਮਕਾਨ ਨੂੰ ਅੱਜ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ | ਪੁਲਿਸ ਪ੍ਰਸ਼ਾਸਨ ਵਲੋਂ ਨਜਾਇਜ਼ ਤੌਰ 'ਤੇ ਉਸਾਰੇ ਗਏ ਮਕਾਨ ਨੂੰ ਢਾਹੁਣ ਸੰਬੰਧੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ.ਪੀ. ਬਟਾਲਾ ਵਲੋਂ ਸ਼ਹਿਰ 'ਚ ਗੋਲੀ ਚੱਲਣ ਸੰਬੰੰਧੀ ਘਟਨਾ ਦਾ ਜਾਇਜ਼ਾ ਅਗਲੀ ਖ਼ਬਰ ਨਗਰ ਕੌਂਸਲ ਕਾਦੀਆਂ ਵਲੋਂ ਬਣਾਏ ਕੂੜੇ ਦੇ ਡੰਪ ਨੂੰ ਸ਼ਰਾਰਤੀ ਅਨਸਰਾਂ ਨੇ ਲਗਾਈ ਅੱਗ
Ad Position 24
No active advertisement