05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਤਿਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਵਲੋਂ ਬਟਾਲਾ 'ਚ 18ਵਾਂ ਜ਼ਿਲ੍ਹਾ ਪੱਧਰੀ ਸੰਗੀਤ ਮੁਕਾਬਲਾ

Ad Position 21
No active advertisement
ਅਜੀਤ ਡੈਸਕ 23-11-2025
ਬਟਾਲਾ, 22 ਨਵੰਬਰ (ਸਤਿੰਦਰ ਸਿੰਘ)- ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਸਤਿਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਵਲੋਂ 18ਵਾਂ ਅੰਤਰ ਜ਼ਿਲ੍ਹਾ ਪੱਧਰੀ ਸੰਗੀਤ ਮੁਕਾਬਲਾ ਕਰਵਾਇਆ ਗਿਆ | ਇਨ੍ਹਾਂ ਮੁਕਾਬਲਿਆਂ ਵਿਚ 23 ਸਕੂਲਾਂ ਦੇ 480 ਬੱਚਿਆਂ ਨੇ ਭਾਗ ਲਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਮਾਜ ਸੇਵਕ ਦਿਨੇਸ਼ ਕੋਹਲੀ, ਵਿਨੋਦ ਸਚਦੇਵਾ, ਆਡੀਟੋਰੀਅਮ ਦੇ ਪ੍ਰਧਾਨ ਵਿਜੇ ਸੋਨੀ, ਪਿ੍ੰਸੀਪਲ ਉਪਮਾ ਮਹਾਜਨ, ਸੇਵਾ-ਮੁਕਤ ਪਿ੍ੰ. ਅਨਿਲ ਗੁਪਤਾ, ਸੰਗੀਤ ਕਲਾ ਕੇਂਦਰ ਦੇ ਪਿ੍ੰਸੀਪਲ ਦੀਪੇੰਦਰ ਕਾਂਤ ਤੇ ਪ੍ਰਬੰਧਕਾਂ ਨੇ ਜੋਤ ਜਗਾ ਕੇ ਸਮਾਗਮ ਦੀ ਆਰੰਭਤਾ ਕੀਤੀ | ਜੱਜ ਦੀ ਭੂਮਿਕਾ ਪ੍ਰੋ. ਰਾਮਪਾਲ ਬੰਗਾ, ਪ੍ਰੋ. ਕੁਲਪਵਨਦੀਪ ਕੌਰ ਤੇ ਸ੍ਰੀ ਅਸ਼ਵਨੀ ਕਥਿਕ ਨੇ ਕੀਤੀ | ਕੇਂਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਕਲਾ, ਸੱਭਿਆਚਾਰ ਤੇ ਅਧਿਆਮਕ ਕਦਰਾਂ-ਕੀਮਤਾਂ ਨਾਲ ਜੋੜਨਾ ਹੈ | ਇਸ ਸੰਗੀਤ ਮੁਕਾਬਲੇ ਵਿਚ ਸੋਲੋ ਗੀਤ, ਸਮੂਹ ਗਾਣ, ਸੋਲੋ ਡਾਂਸ, ਸਮੂਹ ਲੋਕ ਨਾਚ, ਸਮੂਹ ਡਾਂਸ (ਭਗਤੀ), ਰੰਗੋਲੀ ਮੁਕਾਬਲਾ, ਨਾਟਕ ਮੁਕਾਬਲੇ ਕਰਵਾਏ ਗਏ | ਸੋਲੋ ਗੀਤ ਵਿਚ ਵੁੱਡ ਸਟਾਕ ਪਬਲਿਕ ਸਕੂਲ ਨੇ ਪਹਿਲਾ, ਸਮੂਹ ਗਾਣ 'ਚ ਡੀ.ਏ.ਵੀ. ਸੈਨੇਟਰੀ ਸਕੂਲ ਨੇ ਪਹਿਲਾ, ਸੋਲੋ ਡਾਂਸ, ਸਮੂਹ ਲੋਕ ਨਾਚ ਤੇ ਰੰਗੋਲੀ ਮੁਕਾਬਲੇ ਵਿਚ ਆਰ.ਡੀ. ਖੋਸਲਾ ਸਕੂਲ ਬਟਾਲਾ ਨੇ ਪਹਿਲਾ, ਸਮੂਹ ਡਾਂਸ ਭਗਤੀ ਵਿਚ ਜੀ.ਐੱਸ. ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਸਟਰੀਟ ਪਲੇਅ 'ਚ ਲਾਰੈਂਸ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸ਼ਹਿਰੀ ਕੋਆਰਡੀਨੇਟਰ ਸੁਰਿੰਦਰ ਮਦਨ ਤੇ ਈਵੈਂਟ ਇੰਚਾਰਜ ਰਵਿੰਦਰ ਸਚਦੇਵਾ ਨੇ ਆਏ ਮਹਿਮਾਨਾਂ ਤੇ ਸਕੂਲ ਟੀਮਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਨਵੀਨ ਨਾਡੀਆ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਤੇ ਖੇਡ ਅਕੈਡਮੀ ਕੋਟ ਧੰਦਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਏ, ਗਰਭਵਤੀ ਹੋਣ 'ਤੇ ਘਰੋਂ ਕੱਢਿਆ
Ad Position 24
No active advertisement