16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗੁਰਦਾਸਪੁਰ-ਸ੍ਰੀ ਹਰਿਗੋਬਿੰਦਪੁਰ ਰੋਡ 'ਤੇ ਦੋ ਕਾਰਾਂ ਦੀ ਹੋਈ ਸਿੱਧੀ ਟੱਕਰ, ਜ਼ਖ਼ਮੀ ਹਸਪਤਾਲ ਦਾਖ਼ਲ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਘੱਲੂਘਾਰਾ ਸਾਹਿਬ, 7 ਦਸੰਬਰ (ਪਰਮ ਮਿਨਹਾਸ)- ਗੁਰਦਾਸਪੁਰ -ਸ੍ਰੀ ਹਰਗੋਬਿੰਦਪੁਰ ਮਾਰਗ ਉੱਪਰ ਪੈਂਦੇ ਪਿੰਡ ਹਵੇਲੀ ਹਾਰਨੀਆਂ ਦੇ ਨਜ਼ਦੀਕ ਬੀਤੀ ਦੇਰ ਸ਼ਾਮ ਦੋ ਕਾਰਾਂ ਦੀ ਸਿੱਧੀ ਟੱਕਰ ਹੋ ਗਈ | ਹਾਦਸੇ ਵਿਚ ਜਖ਼ਮੀ ਅੱਡਾ ਸਠਿਆਲੀ ਨੇੜਲੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸੁਖਜਿੰਦਰ ਸਿੰਘ ਅਤੇ ਦਿਲਜੀਤ ਕੌਰ ਵਾਸੀ ਪਿੰਡ ਨੰਗਲ ਬਿਗਾਨਾ ਨੇੜ੍ਹੇ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਆਪਣੇ ਪਿੰਡ ਨੰਗਲ ਬਿਗਾਨਾ ਜਾ ਰਹੇ ਸਨ, ਜਦੋ ਉਹ ਪਿੰਡ ਹਵੇਲੀ ਹਾਰਨੀਆਂ ਦੇ ਸਾਹਮਣੇ ਪੁੱਜੇ ਤਾਂ ਉਨ੍ਹਾਂ ਅੱਗੇ ਜਾ ਰਹੀ ਗੰਨੇ ਦੀ ਟਰਾਲੀ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਸਾਹਮਣੇ ਅਚਾਨਕ ਆਲਟੋ ਕਾਰ ਪੀ.ਬੀ. 35-ਵਾਈ 9536 ਆ ਗਈ, ਜਿਸ ਦੀ ਟੱਕਰ ਸਾਡੀ ਸਿਟੀ ਹਾਂਡਾ ਪੀਬੀ11-ਈ 0028 ਕਾਰ ਨਾਲ ਸਿੱਧੀ ਟੱਕਰ ਹੋ ਗਈ, ਇਹ ਹਾਦਸਾ ਏਨਾ ਜ਼ਬਰਦਸਤ ਸੀ ਕੇ ਦੋਨਾਂ ਕਾਰਾਂ ਵਿਚਲੇ ਸਵਾਰਾਂ ਨੂੰ ਰਾਹਗੀਰਾਂ ਵਲੋਂ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ | ਆਲਟੋ ਕਾਰ ਸਵਾਰਾਂ ਨੂੰ ਕਾਰ ਦੀ ਬਾਰੀ ਤੋੜ ਕੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ | ਖਬਰ ਲਿਖੇ ਜਾਣ ਤੱਕ ਆਲਟੋ ਗੱਡੀ ਸਵਾਰਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ | ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਵੀ ਗੁਰਦਾਸਪੁਰ ਦੇ ਕਿਸੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਹੋਇਆ ਹੈ | ਇਲਾਕਾ ਵਾਸੀਆਂ ਤੇ ਮੌਕੇ 'ਤੇ ਹਾਜ਼ਰ ਚਸ਼ਮਦੀਦ ਲੋਕਾਂ ਨੇ ਕਿਹਾ ਕਿ ਇਸ ਸੜਕ ਦੀ ਚੌੜਾਈ ਵਧਾਉਣੀ ਚਾਹੀਦੀ ਹੈ ਤਾਂ ਹੀ ਇਹ ਹਾਦਸੇ ਰੁਕ ਸਕਦੇ ਹਨ, ਇਸ ਤੋਂ ਇਲਾਵਾ ਰਾਤ ਦੇ ਸਮੇਂ ਲੋਕਾਂ ਵਲੋਂ ਤੇਜ਼ ਰਫਤਾਰ ਤੇ ਡਿੱਪਰ ਦੀ ਵਰਤੋਂ ਨਾ ਕਰਨ ਕਰਕੇ ਵੀ ਇਹ ਹਾਦਸੇ
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਦਫ਼ਤਰ ਹੀ ਬਣਿਆ ਕੂੜਾ ਸਾੜਨ ਦਾ ਅੱਡਾ ਅਗਲੀ ਖ਼ਬਰ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਚੋਰ ਕਾਬੂ
Ad Position 24