ਮਾਧੋਪੁਰ, 18 ਦਸੰਬਰ (ਮਹਿਰਾ)- ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਚੋਣ ਕਮਿਸ਼ਨ ਰਿਟਰਨਿੰਗ ਅਫ਼ਸਰ ਵਲੋਂ ਅਧਿਕਾਰਤ ਤੌਰ 'ਤੇ ਨਤੀਜੇ ਜਾਰੀ ਕਰ ਦਿੱਤਾ ਗਿਆ ਜਿਸ ਵਿਚ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਬਲਾਕ ਧਾਰ ਤੇ ਸੁਜਾਨਪੁਰ 'ਚੋਂ ਬਲਾਕ ਸੰਮਤੀ ਸਾਰੀਆਂ 30 ਸੀਟਾਂ ਤੋਂ ਭਾਜਪਾ 15, 'ਆਪ' 14 ਤੇ ਕਾਂਗਰਸ ਨੇ 1 ਸੀਟ 'ਤੇ ਜਿੱਤ ਦਰਜ ਕੀਤੀ ਉੱਥੇ ਹੀ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ 10 ਸੀਟਾਂ ਵਿਚੋਂ 4 ਭਾਜਪਾ ਤੇ 6 'ਆਪ' ਪਾਰਟੀ ਦੀ ਝੋਲੀ ਪਈਆਂ | ਜ਼ਿਕਰਯੋਗ ਹੈ ਕਿ ਧਾਰ ਬਲਾਕ 'ਚ 15 ਸੀਟਾਂ 'ਤੇ ਚੋਣਾਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ 7 ਸੀਟਾਂ ਭਾਜਪਾ ਤੇ 7 'ਆਪ' ਪਾਰਟੀ ਦੇ ਖਾਤੇ 'ਚ ਪਈਆਂ ਉੱਥੇ ਹੀ ਕਾਂਗਰਸ ਵੀ ਅਪਣਾ ਖਾਤਾ ਖੋਲ੍ਹਣ ਵਿਚ 1 ਸੀਟ 'ਤੇ ਕਾਮਯਾਬ ਹੋਈ | ਬਲਾਕ ਸੁਜਾਨਪੁਰ 'ਚੋਂ 8 ਸੀਟਾਂ ਭਾਜਪਾ ਤੇ 7 'ਆਪ' ਦੇ ਖਾਤੇ 'ਚ ਪਈਆਂ ਤੇ ਕਾਂਗਰਸ ਪਾਰਟੀ ਅਪਣਾ ਖਾਤਾ ਵੀ ਨਹੀਂ ਖ਼ੋਲ੍ਹ ਸਕੀ | ਦੇਖਿਆ ਜਾਵੇ ਤਾਂ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਭਾਜਪਾ ਪਾਰਟੀ ਦੀ ਪ੍ਰਦਰਸ਼ਨ ਸਭ ਤੋਂ ਵਧੀਆਂ ਦੇਖਣ ਨੂੰ ਮਿਲਿਆ, ਉੱਥੇ ਹੀ 'ਆਪ' ਦੀ ਸਰਕਾਰ ਹੁੰਦੇ ਹੋਏ ਵੀ ਭਾਜਪਾ ਦੇ ਮੁਕਾਬਲੇ 'ਆਪ' ਆਪਣੇ ਪ੍ਰਦਰਸ਼ਨ ਵਿਚ ਪਿੱਛੇ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਦਾ ਵਿਧਾਇਕ ਹੁੰਦੇ ਹੋਏ ਹੀ ਪ੍ਰਦਰਸ਼ਨ ਬਹੁਤ ਮਾੜਾ ਰਿਹਾ | ਹੁਣ ਦੇਖਣਾ ਹੋਵੇਗਾ ਕਿ ਭਾਜਪਾ ਬਲਾਕ ਸੁਜਾਨਪੁਰ ਤੋਂ 8 ਸੀਟਾਂ 'ਤੇ ਜੇਤੂ ਰਹੀ ਹੈ | ਬਲਾਕ ਸੰਮਤੀ ਚੇਅਰਮੈਨ ਬਣਾਉਣ ਲਈ ਕਿਸ ਨੂੰ ਅਪਣਾ ਅਸ਼ੀਰਵਾਦ ਦਿੰਦੀ ਹੈ ਉੱਥੇ ਹੀ ਧਾਰਕਲਾਂ ਬਲਾਕ ਵਿਚ 'ਆਪ' 7, ਭਾਜਪਾ 7 ਤੇ ਕਾਂਗਰਸ-1 'ਤੇ ਜੇਤੂ ਹੈ | ਹੁਣ ਦੇਖਣਾ ਹੋਵੇਗਾ ਕਿ ਕਿਸ ਪਾਰਟੀ ਦਾ ਚੇਅਰਮੈਨ ਬਣਦਾ ਹੈ | ਲੋਕਾਂ 'ਚ ਚਰਚਾ ਹੋ ਰਹੀ ਹੈ ਕਿ ਜਿੱਤੇ ਪਾਰਟੀ ਉਮੀਦਵਾਰ ਆਪਣੀ-ਆਪਣੀ ਪਾਰਟੀ ਦੇ ਹਾਈਕਮਾਨ ਆਗੂਆਂ ਨੂੰ ਮਿਲਣ ਲਈ ਪਹੰੁਚ ਰਹੇ ਹਨ ਤਾਂ ਕਿ ਚੇਅਰਮੈਨੀ ਉਨ੍ਹਾਂ ਨੂੰ ਮਿਲ ਸਕੇ ਉੱਥੇ ਹੀ ਅੱਜ ਭਾਜਪਾ ਦੇ ਸੁਜਾਨਪੁਰ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਪੰਜਾਬ ਡਿਪਟੀ ਸਪੀਕਰ ਠਾਕੁਰ ਦਿਨੇਸ਼ ਸਿੰਘ ਬੱਬੂ ਦੇ ਘਰ ਵੀ ਜਿੱਤੇ ਉਮੀਦਵਾਰ ਪਹੰੁਚੇ ਤੇ ਉੱਥੇ ਹੀ ਜਿੱਤ ਦਾ ਸਾਰਾ ਸਿਹਰਾ ਉਨ੍ਹਾਂ ਨੂੰ ਦਿੱਤਾ ਉੱਥੇ ਹੀ ਜਿੱਤੇ ਉਮੀਦਵਾਰਾਂ ਨੂੰ ਉਨ੍ਹਾਂ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ ਜਿੱਥੇ 'ਆਪ' ਦੇ ਵਰਕਰਾਂ 'ਚ ਵੀ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਹੀ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿਚ ਆਏ ਨਤੀਜਿਆਂ ਤੋਂ ਬਾਅਦ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ |