24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕਾਂਗਰਸੀਆ ਨੇ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ

Ad Position 21
No active advertisement
ਅਜੀਤ ਡੈਸਕ 22-12-2025
ਪਠਾਨਕੋਟ, 21 ਦਸੰਬਰ (ਸੰਧੂ)- ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਤੇ ਲਾਈਟ ਵਾਲਾ ਚੌਕ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ | ਕੇਂਦਰ ਸਰਕਾਰ ਦੇ ਫੈਸਲੇ ਨੂੰ ਲੋਕ ਵਿਰੋਧੀ ਦੱਸਦੇ ਹੋਏ ਨਾਅਰੇਬਾਜ਼ੀ ਕੀਤੀ ਗਈ | ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿਜ, ਰਾਕੇਸ਼ ਬਬਲੀ ਅਤੇ ਟੀਨਾ ਚੌਧਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਮਨਰੇਗਾ ਇਤਿਹਾਸਕ, ਅਧਿਕਾਰ-ਅਧਾਰਤ ਕਾਨੂੰਨ ਸੀ, ਜਿਸ ਨੇ ਲੱਖਾਂ ਪੇਂਡੂ ਪਰਿਵਾਰਾਂ ਨੂੰ ਰੁਜ਼ਗਾਰ, ਮਾਣ-ਸਨਮਾਨ ਤੇ ਆਰਥਿਕ ਸੁਰੱਖਿਆ ਪ੍ਰਦਾਨ ਕੀਤੀ | ਕੋਵਿਡ ਦੌਰਾਨ ਜਦੋਂ ਲੱਖਾਂ ਲੋਕ ਬੇਰੁਜ਼ਗਾਰ ਸਨ, ਮਨਰੇਗਾ ਨੇ ਪੇਂਡੂ ਭਾਰਤ ਨੂੰ ਭੁੱਖਮਰੀ ਤੇ ਪ੍ਰਵਾਸ ਤੋਂ ਬਚਾਇਆ | ਅੱਜ ਭਾਜਪਾ ਉਸੇ ਕਾਨੂੰਨ ਨੂੰ ਕਮਜ਼ੋਰ ਕਰ ਰਹੀ ਹੈ | ਇਸ ਮੌਕੇ ਕਾਂਗਰਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਹਾਕੀ ਕਲੱਬ ਲਦਪਾਲਵਾਂ ਨੇ 29ਵਾਂ ਸਾਲਾਨਾ ਹਾਕੀ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਕਾਲੇ ਕਾਨੂੰਨਾਂ, ਚੰਡੀਗੜ੍ਹ ਤੇ ਪਾਣੀ ਦੇ ਮਸਲਿਆਂ ਤੋਂ ਬਾਅਦ ਹੁਣ ਭਾਜਪਾ ਨੇ ਮਨਰੇਗਾ ਰਾਹੀਂ ਪੰਜਾਬ ਦੇ ਗ਼ਰੀਬਾਂ 'ਤੇ...
Ad Position 24