ਊਧਨਵਾਲ, 23 ਦਸੰਬਰ (ਪਰਗਟ ਸਿੰਘ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਬਲਾਕ ਸੰਮਤੀ ਜ਼ੋਨ ਖੁਜਾਲਾ ਤੋਂ ਆਜ਼ਾਦ ਉਮੀਦਵਾਰ ਰਣਜੀਤ ਕੌਰ ਪਤਨੀ ਗੁਰਮੰਗਤ ਸਿੰਘ ਮੱਲ੍ਹੀ ਨੇ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੁਜਾਲਾ, ਨਵਾਂ ਖੁਜਾਲਾ, ਪੱਤੀ ਬਾਬਾ ਜੀਵਨ ਸਿੰਘ ਖੁਜਾਲਾ, ਪਿੰਡ ਢੰਡੇ, ਪਿੰਡ ਮਨੇਸ਼ ਦੇ ਵੋਟਰਾਂ ਨੇ ਬਹੁਤ ਹੀ ਭਾਰੀ ਸਮਰਥਨ ਦਿੱਤਾ | ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਥੋੜ੍ਹੀਆਂ ਵੋਟਾਂ ਨਾਲ ਹਾਰ ਗਏ, ਪਰ ਵੋਟਰਾਂ ਤੇ ਸਪੋਰਟਰਾਂ ਵਲੋਂ ਕੀਤੀ ਗਈ ਮਿਹਨਤ ਦੇ ਸਦਾ ਰਿਣੀ ਰਹਾਂਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 733, ਆਜ਼ਾਦ ਤੌਰ 'ਤੇ ਸਾਨੂੰ 538 ਅਤੇ ਕਾਂਗਰਸ ਨੂੰ 535 ਵੋਟਾਂ ਪਾਈਆਂ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਇਸ ਸੀਟ ਤੋਂ ਰਲ ਕੇ ਚੋਣ ਲੜੀ, ਕਿਉਂਕਿ ਅਕਾਲੀ ਦਲ ਨੇ ਇਸ ਜ਼ੋਨ ਤੋਂ ਕੋਈ ਵੀ ਉਮੀਦਵਾਰ ਨਹੀਂ ਸੀ ਦਿੱਤਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਪਿੰਡਾਂ ਵਿਚ ਹੋਰ ਵੀ ਮਿਹਨਤ ਕੀਤੀ ਜਾਵੇਗੀ ਅਤੇ ਲੋਕਾਂ ਦੇ ਦੁੱਖ-ਸੁੱਖ ਦੇ ਭਾਈਵਾਲ ਬਣਾਂਗੇ | ਆਉਣ ਵਾਲੀਆਂ ਚੋਣਾਂ ਵਿਚ ਹੋਰ ਵੀ ਵਧੀਆ ਨਤੀਜੇ ਆਉਣਗੇ |