21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਔਗਜੀਲਿਅਮ ਇੰਟਰਨੈਸ਼ਨਲ ਸਕੂਲ ਵਿਖੇ ਲਾਲ ਰੰਗ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 25-12-2025
ਸ਼ਾਹਪੁਰ ਕੰਢੀ, 24 ਦਸੰਬਰ (ਰਣਜੀਤ ਸਿੰਘ)-ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਬੱਚਿਆਂ ਅੰਦਰ ਰਚਨਾਤਮਿਕਤਾ ਅਤੇ ਖੇਡ ਭਾਵਨਾ ਨੰੂ ਉਤਸਾਹਿਤ ਕਰਨ ਦੇ ਮੰਤਵ ਨਾਲ ਲਾਲ ਰੰਗ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਨੇ ਲਾਲ ਰੰਗ ਦੇ ਸੁੰਦਰ-ਸੁੰਦਰ ਕੱਪੜੇ ਪਾਏ ਹੋਏ ਸਨ | ਪ੍ਰੋਗਰਾਮ ਦੀ ਸ਼ੁਰੂਆਤ ਲਾਲ ਰੰਗ ਉਪਰ ਕਵਿਤਾਵਾਂ ਨਾਲ ਕੀਤੀ ਗਈ | ਇਸ ਮੌਕੇ ਲਾਲ ਰੰਗ ਵਿਸ਼ੇ 'ਤੇ ਚਰਚਾ ਕਰਵਾਈ ਗਈ ਅਤੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਵੀ ਕਰਵਾਏ | ਇਨ੍ਹਾਂ ਖੇਡ ਮੁਕਾਬਲਿਆਂ ਵਿਚ ਅਧਿਆਪਕਾਂ ਨੇ ਵੀ ਹਿੱਸਾ ਲਿਆ | ਚੇਅਰਪਰਸਨ ਰੁਚੀ ਚੌਹਾਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਵਿਦਿਆਰਥੀਆਂ ਦਾ ਮਨ ਖੁਸ਼ੀ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਹੁੰਦਾ ਹੈ | ਇਸ ਮੌਕੇ ਚੇਅਰਪਰਸਨ ਰੁਚੀ ਚੌਹਾਨ ਤੋਂ ਇਲਾਵਾ ਅਭਿਸ਼ੇਕ, ਮੁਨੀਸ਼, ਅਨਾਮਿਕਾ, ਵਿਕਰਾਂਤ, ਅਨਿਲ ਅਤੇ ਨੀਲਮ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ 'ਚ ਨਗਰ ਕੀਰਤਨ ਦੌਰਾਨ ਵਿਘਨ ਪਾਉਣ ਦੀ ਘਟਨਾ ਬੇਹੱਦ ਨਿੰਦਣਯੋਗ-ਰਾਜਾ <br/> ਅਗਲੀ ਖ਼ਬਰ ਬੀ.ਐੱਸ.ਸੀ. ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਨੇ ਨਤੀਜਿਆਂ 'ਚ ਮਾਰੀਆਂ ਮੱਲ੍ਹਾਂ
Ad Position 24