ਜਲਾਲਾਬਾਦ, 1 ਜੂਨ (ਕਰਨ ਚੁਚਰਾ)-ਸਮਾਜ ਸੇਵਾ ਦੇ ਖੇਤਰ ਦੀ ਅਗਾਂਹਵਧੂ ਸੰਸਥਾ ਵਿਧਵਾ ਭਲਾਈ ਸੁਸਾਇਟੀ ਵਲ਼ੋਂ ਪਿਛਲੇ 3 ਦਹਾਕਿਆਂ ਤੋਂ ਵਿਧਵਾ ਭੈਣਾਂ ਨੂੰ ਲਗਾਤਾਰ ਰਾਸ਼ਨ ਦੇਣ ਦੀ ਮੁਹਿੰਮ ਉਲੀਕੀ ਹੋਈ ਹੈ | ਜਿਸ ਦੇ ਤਹਿਤ ਲੋੜਵੰਦ ਵਿਧਵਾਵਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ | ਜਾਣਕਾਰੀ ਦਿੰਦੇ ਹੋਏ ਅਸ਼ੋਕ ਅਨੇਜਾ ਨੇ ਕਿਹਾ ਕਿ ਸੁਸਾਇਟੀ ਦਾ ਉਦੇਸ਼ ਲੋੜਵੰਦ ਅÏਰਤਾਂ ਦੀ ਮਦਦ ਕਰਨਾ ਹੈ ਅਤੇ ਇਹ ਪ੍ਰਕਿਰਿਆ ਹੁਣ ਤੱਕ ਬਿਨਾਂ ਰੁਕੇ ਚੱਲ ਰਹੀ ਹੈ | ਅਸ਼ੋਕ ਅਨੇਜਾ ਨੇ ਕਿਹਾ ਜਦੋਂ ਕੋਈ ਵਿਅਕਤੀ ਕਿਸੇ ਸ਼ੁੱਭ ਕਾਰਜ ਲਈ ਕਦਮ ਵਧਾਉਂਦਾ ਹੈ, ਤਾਂ ਪ੍ਰਮਾਤਮਾ ਉਸ ਦਾ ਸਾਥ ਦਿੰਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਸੁਸਾਇਟੀ ਕੰਬਲ ਵੰਡ ਅਤੇ ਮੈਡੀਕਲ ਕੈਂਪ ਵੀ ਲਗਾਉਂਦੀ ਹੈ, ਤਾਂ ਜੋ ਭੈਣਾਂ ਨੂੰ ਠੰਢ ਤੋਂ ਰਾਹਤ ਮਿਲ ਸਕੇ ਅਤੇ ਉਨ੍ਹਾਂ ਦੀ ਸਿਹਤ ਦੀ ਵੀ ਰੱਖਿਆ ਕੀਤੀ ਜਾ ਸਕੇ | ਇਸ ਮੌਕੇ 100 ਤੋਂ ਵੱਧ ਵਿਧਵਾ ਅÏਰਤਾਂ ਨੂੰ ਉਨ੍ਹਾਂ ਦੀ ਮਹੀਨਾਵਾਰ ਪੈਨਸ਼ਨ ਦੀ ਰਕਮ ਵੰਡੀ ਗਈ | ਸੰਸਥਾ ਦੇ ਮੁਖੀ ਅਸ਼ੋਕ ਅਨੇਜਾ, ਟਿਕਣ ਪਰੂਥੀ, ਦੀਪਕ ਮੁੰਜਾਲ, ਰਵੀ ਮੁੰਜਾਲ, ਵਿਨੋਦ ਕੁੱਕੜ ਅਤੇ ਕੈਂਡੀ ਨਾਗਪਾਲ ਨੇ ਪਤਵੰਤਿਆਂ ਦੀ ਮੌਜੂਦਗੀ ਵਿਚ ਵਿਧਵਾਵਾਂ ਨੂੰ ਸਹਾਇਤਾ ਰਾਸ਼ੀ ਸੌਂਪੀ | ਇਸ ਦੌਰਾਨ ਜ਼ਰੂਰੀ ਰਾਸ਼ਨ ਸਮੱਗਰੀ ਵੀ ਵੰਡੀ ਗਈ |