ਜਲਾਲਾਬਾਦ, 1 ਜੂਨ (ਹਰਪ੍ਰੀਤ ਸਿੰਘ ਪਰੂਥੀ)- ਸ਼ਹੀਦ ਸ਼ੋ੍ਰਮਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਜਲਾਲਾਬਾਦ ਨੇ ਖ਼ਜ਼ਾਨਚੀ ਰਮੇਸ਼ ਸਿਡਾਨਾ ਦੇ ਸਿਡਾਨਾ ਟੈਂਟ ਹਾਊਸ ਦੀ ਦੁਕਾਨ 'ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਗਰਮੀ ਦੇ ਮੌਸਮ ਕਾਰਨ ਰਾਹਗੀਰਾਂ ਨੇ ਇਸ ਸਟਾਲ ਤੋਂ ਠੰਢਾ ਮਿੱਠਾ ਜਲ ਪੀ ਕੇ ਆਪਣੀ ਪਿਆਸ ਬੁਝਾਈ ਅਤੇ ਪ੍ਰੀਸ਼ਦ ਵਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ | ਅੱਜ ਦੇ ਸਮਾਗਮ ਵਿਚ ਪ੍ਰਧਾਨ ਮਦਨ ਡੂਮੜਾ, ਸਕੱਤਰ ਗੁਰਮੀਤ ਮਦਾਨ, ਖ਼ਜ਼ਾਨਚੀ ਰਮੇਸ਼ ਸਿਡਾਨਾ, ਪੰਜਾਬ ਦੱਖਣੀ ਦੇ ਉਪ ਪ੍ਰਧਾਨ ਦਵਿੰਦਰ ਕੁੱਕੜ, ਪੰਜਾਬ ਦੱਖਣੀ ਪ੍ਰੋਜੈਕਟ ਇੰਚਾਰਜ ਪ੍ਰਵੇਸ਼ ਖੰਨਾ, ਸਰਪ੍ਰਸਤ ਵਿਜੇ ਖੰਨਾ, ਸਾਬਕਾ ਪ੍ਰਧਾਨ ਰੌਸ਼ਨ ਲਾਲ ਅਸੀਜਾ, ਸੀਨੀਅਰ ਉਪ ਪ੍ਰਧਾਨ ਅਤੇ ਐਸ.ਐਸ.ਆਈ ਬਿਜਲੀ ਬੋਰਡ ਫੁੰਮਣ ਸਿੰਘ, ਕਾਰਜਕਾਰੀ ਮੈਂਬਰ ਲਲਿਤ ਗਾਂਧੀ, ਹਰੀਸ਼ ਗਿਰਧਰ, ਵਿਨੋਦ ਕੁੱਕੜ, ਵਲੰਟੀਅਰ ਰਾਜਨ ਡੂਮਰਾ, ਮਾਨਵ ਸਿਡਾਨਾ, ਵੰਸ਼ ਅਹੂਜਾ ਤੋਂ ਇਲਾਵਾ ਸਿਡਾਨਾ ਟੈਂਟ ਹਾਊਸ ਦੇ ਸਾਰੇ ਸਟਾਫ਼ ਅਤੇ ਕਰਮਚਾਰੀਆਂ ਨੇ ਆਪਣਾ ਪੂਰਾ ਯੋਗਦਾਨ ਪਾਇਆ |