22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਝੋਨੇ ਦੀ ਪਰਾਲੀ ਸਾੜਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 06-12-2025
ਫ਼ਾਜ਼ਿਲਕਾ, 5 ਦਸੰਬਰ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਝੋਨੇ ਦੀ ਪਰਾਲੀ ਸਾੜਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਐਚ.ਸੀ. ਸੰਦੀਪ ਕੁਮਾਰ ਨੇ ਦੱਸਿਆ ਕਿ 16 ਨਵੰਬਰ ਨੂੰ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਅਤੇ ਕਲੱਸਟਰ ਅਫ਼ਸਰ ਨੂੰ ਸੂਚਨਾ ਮਿਲੀ ਕਿ ਕਾਸ਼ਤਕਾਰਾਂ ਪਰਮਾਨੰਦ ਪੁੱਤਰ ਹਰੀ ਚੰਦ, ਲੇਖ ਰਾਜ ਪੁੱਤਰ ਹਰੀ ਚੰਦ ਅਤੇ ਸਤੀਆ ਬਾਈ ਪੁੱਤਰੀ ਹਰੀ ਚੰਦ ਵਾਸੀ ਟਾਹਲੀ ਵਾਲਾ ਬੋਦਲਾ ਨੇ ਲੋਕੇਸ਼ਨ ਲੈਟੀਚਿਊਡ-30.402 ਲੌਂਗੀਚਿਊਡ- 74.139 'ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ | ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ 9 ਨਵੰਬਰ ਨੂੰ ਨੋਡਲ ਅਫ਼ਸਰ ਮੋਨਿਕਾ ਗੋਇਲ ਅਤੇ ਕਲੱਸਟਰ ਅਫ਼ਸਰ ਨੂੰ ਸੂਚਨਾ ਮਿਲੀ ਕਿ ਕਾਸ਼ਤਕਾਰ ਵਨੀਤਾ ਰਾਣੀ ਪਤਨੀ ਕਲਵੰਤ ਰਾਏ ਜੋੜਕੀ ਅੰਧੇ ਵਾਲੀ ਨੇ ਲੋਕੇਸ਼ਨ ਲੈਟੀਚਿਊਡ-30.428 ਲੌਂਗੀਚਿਊਡ- 74.142 'ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਐੱਚ.ਡੀ.ਐਫ.ਸੀ. ਬੈਂਕ ਵਲੋਂ ਲਗਾਇਆ ਗਿਆ 17ਵਾਂ ਖ਼ੂਨਦਾਨ ਕੈਂਪ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਤਿੰਨ ਵਾਹਨਾਂ ਨੂੰ ਮਾਰੀ ਟੱਕਰ
Ad Position 24