22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਤੇਜ਼ ਰਫ਼ਤਾਰ ਕਾਰ ਨੇ ਤਿੰਨ ਵਾਹਨਾਂ ਨੂੰ ਮਾਰੀ ਟੱਕਰ

Ad Position 21
No active advertisement
ਅਜੀਤ ਡੈਸਕ 06-12-2025
ਅਬੋਹਰ, 5 ਦਸੰਬਰ (ਵਿਵੇਕ ਹੂੜੀਆ)-ਅਬੋਹਰ ਦੇ ਸੀਤੋ ਰੋਡ 'ਤੇ ਇਕ ਤੇਜ਼ ਰਫ਼ਤਾਰ ਕਾਰ ਨੇ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਡਿਵਾਈਡਰ ਨਾਲ ਟਕਰਾ ਕੇ ਰੁਕ ਗਈ | ਇਸ ਹਾਦਸੇ ਵਿਚ ਕਾਰ ਚਾਲਕ ਤਾਂ ਬਾਲ-ਬਾਲ ਬੱਚ ਗਿਆ ਬਲਕਿ ਪਿੰਡ ਤੋਂ ਸ਼ਹਿਰ ਆ ਰਹੇ ਕੁੱਝ ਨੌਜਵਾਨ ਅਤੇ ਇਕ ਮਹਿਲਾ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ | ਰਾਏਪੁਰਾ ਪਿੰਡ ਦੇ ਵਸਨੀਕ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ, ਉਸ ਦਾ ਦੋਸਤ ਅਜੇ ਕੁਮਾਰ ਅਤੇ ਅੰਕੁਸ਼ ਆਪਣੇ ਪਿੰਡ ਤੋਂ ਸ਼ਹਿਰ ਮੋਟਰਸਾਈਕਲ 'ਤੇ ਜਾ ਰਹੇ ਸਨ | ਜਦੋਂ ਉਹ ਸੀਤੋ ਰੋਡ 'ਤੇ ਰੇਵਨਵੁੱਡ ਸਕੂਲ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਜੈਨ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਸੁਨੀਲ ਗੰਭੀਰ ਜ਼ਖਮੀ ਹੋ ਗਿਆ, ਕਿਉਂਕਿ ਉਸ ਦੀ ਲੱਤ ਸਾਈਲੈਂਸਰ ਵਿਚ ਫਸ ਗਈ | ਇੰਨਾ ਹੀ ਨਹੀਂ ਉਕਤ ਕਾਰ ਦੇ ਡਰਾਈਵਰ ਨੇ ਪਲੈਟਿਨਾ ਮੋਟਰਸਾਈਕਲ ਸਵਾਰ ਅਤੇ ਉਨ੍ਹਾਂ ਤੋਂ ਅੱਗੇ ਜਾ ਰਹੀ ਸਕੂਟਰ ਸਵਾਰ ਇਕ ਅÏਰਤ ਨੂੰ ਵੀ ਟੱਕਰ ਮਾਰ ਦਿੱਤੀ, ਜੋ ਵੀ ਸੜਕ 'ਤੇ ਡਿੱਗਣ ਤੋਂ ਬਾਅਦ ਜ਼ਖਮੀ ਹੋ ਗਈ | ਆਸ ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ | ਦੱਸਿਆ ਜਾ ਰਿਹਾ ਹੈ ਕਿ ਉਕਤ ਜੈਨ ਕਾਰ ਲਗਭਗ 90 ਜਾਂ 100 ਦੀ ਰਫ਼ਤਾਰ ਨਾਲ ਆ ਰਹੀ ਸੀ ਅਤੇ ਇਹ ਕਾਰ ਪਿੰਡ ਝੁਰੜ ਖੇੜਾ ਦੇ ਵਸਨੀਕ ਦੀ ਦੱਸੀ ਜਾ ਰਹੀ ਹੈ | ਖ਼ੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ | ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਕਾਰ ਵਿਚ ਤਕਨੀਕੀ ਨੁਕਸਾਨ ਕਾਰਨ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਸਾੜਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਬਿਜਲੀ ਸੋਧ, ਸੀਡ ਬਿੱਲ ਦੀਆਂ ਕਾਪੀਆਂ ਡਵੀਜ਼ਨ ਪੱਧਰ 'ਤੇ ਫੂਕੀਆਂ ਜਾਣਗੀਆਂ
Ad Position 24