ਜਲਾਲਾਬਾਦ, 5 ਦਸੰਬਰ (ਕਰਨ ਚੁਚਰਾ)-ਐੱਚ.ਡੀ.ਐਫ.ਸੀ. ਬੈਂਕ ਵਲੋਂ 17ਵਾਂ ਖ਼ੂਨਦਾਨ ਕੈਂਪ ਜਲਾਲਾਬਾਦ 'ਚ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਾਂਚ ਮੈਨੇਜਰ ਗੁਰਸਾਜਨ ਸਿੰਘ ਅਤੇ ਓਪਰੇਸ਼ਨ ਮੈਨੇਜਰ ਪਿ੍ੰਸ ਠਕਰਾਲ ਨੇ ਦੱਸਿਆ ਕਿ ਬੈਂਕ ਵਲੋਂ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਹੈ | ਇਸ ਸਾਲ ਵੀ ਇਹ 17ਵਾਂ ਕੈਂਪ ਲਗਾਇਆ ਗਿਆ ਹੈ, ਜਿਸ ਵਿਚ ਬਰਾਂਚ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ 40 ਯੂਨਿਟ ਖ਼ੂਨ ਦਾਨ ਕੀਤਾ ਗਿਆ ਹੈ | ਇਸ ਮੌਕੇ ਗੁਰਸਾਜਨ ਸਿੰਘ ਬਰਾਂਚ ਮੈਨੇਜਰ ਦੱਸਿਆ ਕਿ ਖ਼ੂਨਦਾਨ ਇਕ ਮਹਾਂ ਦਾਨ ਹੈ | ਇਸ ਮੌਕੇ ਮੈਨੇਜਰ ਨਿਤਿਨ ਸੇਠੀ, ਗੌਰਵ ਸ਼ਰਮਾ, ਪ੍ਰਦੀਪ ਕੁਮਾਰ, ਸੁਨੈਨਾ ਰਾਣੀ, ਲਵਪ੍ਰੀਤ ਸਿੰਘ, ਰਾਹੁਲ ਮੱਕੜ, ਸੰਜੇ ਕੰਬੋਜ ਆਦਿ ਹਾਜ਼ਰ ਸਨ |