ਅੰਮਿ੍ਤਸਰ, 4 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਆਲਮੀ ਪੰਜਾਬੀ ਵਿਰਾਸਤ ਫਾਊਾਡੇਸ਼ਨ ਵਲੋਂ ਕੌਮੀ ਅਧਿਆਪਕ ਦਿਵਸ ਦੀ ਪੂਰਵ ਸੰਧਿਆ ਮੌਕੇ ਸਾਦਗੀ ਤੇ ਪ੍ਰਭਾਵਸ਼ਾਲੀ 21ਵਾਂ ਸਲਾਨਾ ਅਧਿਆਪਕ ਸਨਮਾਨ ਸਮਾਗਮ ਵਿਰਸਾ ਵਿਹਾਰ ਵਿਖੇ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਜਿਲ੍ਹਾ ਸਿੱਖਿਆ ਅਧਿਕਾਰੀ (ਸ) ਰਾਜੇਸ਼ ਕੁਮਾਰ, ਵਿਸ਼ੇਸ ਮਹਿਮਾਨ ਵਜੋਂ ਡੀ. ਈ. ਓ. (ਅ) ਕੰਵਲਜੀਤ ਸਿੰਘ, ਹਾਕੀ ਓਲਪੀਅਨ ਤੇ ਅਰਜੁਨ ਐਵਾਰਡੀ ਬਿ੍ਗੇਡੀਅਰ ਹਰਚਨ ਸਿੰਘ ਮਰੜ, ਡਿਪਟੀ ਡੀ. ਈ. ਓ. ਰਾਜੇਸ਼ ਖੰਨਾ ਸ਼ਾਮਿਲ ਹੋਏ | ਇਸ ਮੌਕੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਫਾਊਾਡੇਸ਼ਨ ਦੇ ਬਾਨੀ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਮਾਜ ਦਾ ਉੱਜਲਾ ਭਵਿੱਖ ਅਧਿਆਪਕਾਂ ਦੇ ਨਜ਼ਰੀਏ ਅਤੇ ਮਿਹਨਤ 'ਤੇ ਨਿਰਭਰ ਕਰਦਾ ਹੈ | ਬਿ੍ਗੇਡੀਅਰ ਹਰਚਨ ਸਿੰਘ ਮਰੜ ਨੇ ਕਿਹਾ ਕਿ ਸਨਮਾਨ ਮਿਲਣ ਨਾਲ ਜਿਥੇ ਅਧਿਆਪਕਾਂ ਦਾ ਉਤਸ਼ਾਹ ਵਧਦਾ ਹੈ ਉਥੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਰਾਜੇਸ਼ ਕੁਮਾਰ ਸ਼ਰਮਾ ਨੇ ਸਨਮਾਨਿਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਅਧਿਆਪਕਾਂ ਨੂੰ ਸਲਾਹ ਦਿੱਤੀ ਕਿ ਉਹ ਸਮਰਪਿਤ ਭਾਵਨਾ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਤਾਂ ਜੋ ਸਮਾਜਿਕ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕੇ | ਡੀ. ਈ. ਓ. (ਐਲੀ.) ਕੰਵਲਜੀਤ ਸਿੰਘ ਸੰਧੂ ਨੇ ਕਿਹਾ ਕਿ ਅਧਿਆਪਕ ਨੇ ਸਮਾਜ ਨੂੰ ਇਕ ਸੇਧ ਦੇਣੀ ਹੁੰਦੀ ਹੈ, ਜੋ ਕਿ ਆਪਣੇ ਫ਼ਰਜ਼ਾਂ ਨੂੰ ਬਾਖੂਬੀ ਨਿਭਾ ਰਹੇ ਹਨ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਾਜੇਸ਼ ਖੰਨਾ ਨੇ ਕਿਹਾ ਕਿ ਟੈਕਨਾਲੋਜੀ ਨਾਲ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ 'ਚ ਦੂਰੀ ਵੱਧ ਰਹੀ ਹੈ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ੇ ਹੈ | ਪ੍ਰਮੁੱਖ ਕਹਾਣੀਕਾਰਾ ਡਾ. ਅਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਅਧਿਆਪਕ ਦਾ ਵਿਦਿਆਰਥੀ ਦੇ ਜੀਵਨ 'ਚ ਬਹੁਤ ਵੱਡਾ ਮਹੱਤਵ ਹੈ ਅਤੇ ਉਸ 'ਚ ਪੱਥਰ ਨੂੰ ਤਰਾਸ਼ ਕੇ ਹੀਰਾ ਬਣਾਉਣ ਦੀ ਸ਼ਕਤੀ ਹੁੰਦੀ ਹੈ | ਮੰਚ ਸੰਚਾਲਕ ਦੀ ਭੂਮਿਕਾ ਸੁਖਦੇਵ ਸਿੰਘ ਸੇਖੋਂ ਨੇ ਬਾਖੂਬੀ ਨਿਭਾਇਆ |ਸਭ ਤੋਂ ਪਹਿਲਾ ਪ੍ਰਗਤੀਸ਼ੀਲ ਲੇਖਕ ਸੰਘ ਅੰਮਿ੍ਤਸਰ ਇਕਾਈ ਦੇ ਜਨਰਲ ਸਕੱਤਰ ਧਰਵਿੰਦਰ ਸਿੰਘ ਔਲਖ ਨੇ ਆਏ ਹੋਏ ਅਧਿਆਪਕਾਂ ਅਤੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ | ਇਸ ਮੌਕੇ ਪ੍ਰਧਾਨਗੀ ਮੰਡਲ 'ਚ ਡਾ. ਰਾਣੀ ਤੇ ਸਤਿੰਦਰਜੀਤ ਕੌਰ ਵੀ ਹਾਜ਼ਰ ਸਨ |ਫਾਉਂਡੇਸ਼ਨ ਵਲੋਂ 40 ਦੇ ਕਰੀਬ ਅਧਿਆਪਕਾਂ ਤੋਂ ਇਲਾਵਾ ਮੈਗਜ਼ੀਨ ਏਕਮ ਦੇ ਸੰਪਾਦਕ ਅਰਤਿੰਦਰ ਸੰਧੂ, ਰਾਜਬੀਰ ਕੌਰ ਗਰੇਵਾਲ, ਪਿ੍ੰ: ਗੁਰਿੰਦਰ ਕੌਰ, ਗੁਰਦੇਵ ਸਿੰਘ ਭਰੋਵਾਲ, ਅਸਗਰ ਅਲੀ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੇਵ ਸਿੰਘ ਮਹਿਲਾਂਵਾਲਾ, ਮਨਜਿੰਦਰ ਸਿੰਘ ਔਲਖ, ਪਿ੍ੰ: ਮੋਨਿਕਾ, ਨਵਦੀਪ ਸਿੰਘ ਬਦੇਸ਼ਾ, ਲੈਕ: ਰਾਣਾ ਪ੍ਰਤਾਪ, ਗੁਰਜੀਤ ਕੌਰ ਅਜਨਾਲਾ, ਕਰਮਜੀਤ ਕੌਰ ਜੱਸਲ, ਪਿ੍ੰ: ਪਰਵਿੰਦਰ ਸਿੰਘ, ਰਾਜਖੁਸ਼ਵੰਤ ਸਿੰਘ ਸੰਧੂ, ਕਮਲਨੈਣ ਸਿੰਘ, ਡਾ. ਪਰਮਿੰਦਰ ਕੌਰ, ਮੁੱਖ ਅਧਿਆਪਕ ਵਿਨੋਦ ਕਾਲੀਆ ਆਦਿ ਹਾਜ਼ਰ ਸਨ |