10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡੀ.ਸੀ. ਵਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਸਵੈ ਸੇਵੀ ਜਥੇਬੰਦੀਆਂ ਦੀ ਟੀਮ ਗਠਿਤ

Ad Position 21
No active advertisement
ਅਜੀਤ ਡੈਸਕ 05-09-2025
ਅੰਮਿ੍ਤਸਰ, 4 ਸਤੰਬਰ (ਰੇਸ਼ਮ ਸਿੰਘ)-ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਡੀ.ਸੀ. ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੈਮਸਨ ਮਸੀਹ ਦੀ ਦੇਖਰੇਖ ਹੇਠ ਵਲੰਟੀਅਰਾਂ ਦੀ ਟੀਮ ਗਠਿਤ ਕੀਤੀ ਹੈ ਜਿਸ ਵਿਚ ਬਿਕਰਮਜੀਤ ਸਿੰਘ ਅਤੇ ਡਾ: ਸ਼ਰਨਪ੍ਰੀਤ ਕੌਰ ਕੇ.ਵੀ.ਆਈ. ਵੈਲਫੇਅਰ ਸੁਸਾਇਟੀ ਅਤੇ ਸਹਾਇਕ ਪ੍ਰੋ: ਸਕੂਲ ਆਫ ਸਾਇੰਸਜ਼ ਦੇ ਵਲੰਟੀਅਰ ਸ਼ਾਮਲ ਹਨ | ਡੀ.ਸੀ. ਸ੍ਰੀਮਤੀ ਸਾਹਨੀ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਨੂੰ ਵੱਖ-ਵੱਖ ਖੇਤਰਾਂ ਵਿਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਤਾਇਨਾਤ ਕੀਤਾ ਗਿਆ ਹੈ, ਜਿਥੇ ਇਹ ਲੋਕਾਂ ਨੂੰ ਖੜ੍ਹੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਸਿਹਤ ਸਫਾਈ ਪ੍ਰਬੰਧਾਂ ਬਾਰੇ ਜਾਗਰੂਕ ਕਰੇਗੀ | ਉਨ੍ਹਾਂ ਦੱਸਿਆ ਕਿ ਇਹ ਪ੍ਰਭਾਵਿਤ ਖੇਤਰਾਂ ਵਿਚ ਕੈਂਪ ਲਗਾ ਕੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਏਗੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੜ੍ਹੇ ਹੋਏ ਪਾਣੀ ਨਾਲ ਕਈ ਤਰ੍ਹਾਂ ਦੀਆਂ ਚਮੜੀ ਸਮੱਸਿਆਵਾਂ, ਪੈਰਾਂ 'ਤੇ ਫੰਗਸ ਇਨਫੈਕਸ਼ਨ ਨੂੰ ਦੂਰ ਕਰਨ ਲਈ ਟਿਊਬਾਂ ਤੇ ਕਰੀਮਾਂ ਦੀ ਵੰਡ ਕਰੇਗੀ | ਇਨ੍ਹਾਂ ਟੀਮਾਂ ਦੀ ਸਭ ਤੋਂ ਵੱਡੀ ਤਰਜੀਹੀ ਹੜ੍ਹ ਪ੍ਰਭਾਵਿਤ ਲੋਕਾਂ, ਖਾਸ ਤੌਰ ਤੇ ਮਹਿਲਾਵਾਂ ਤੱਕ ਸੈਨੀਟਰੀ ਨੈਪਕਿਨ ਪੁੱਜਦਾ ਕਰਨਾ ਹੈ ਅਤੇ ਉਨ੍ਹਾਂ ਨੂੰ ਮਹਾਂਵਾਰੀ, ਸਫਾਈ ਅਤੇ ਪੈਰਾਂ ਦੀਆਂ ਫੰਗਸ ਵਰਗੀਆਂ ਘਾਤਕ ਬਿਮਾਰੀਆਂ ਨੂੰ ਬਚਾਉਣ ਲਈ ਸਿਖਿਆ ਦੇਣਾ ਹੈ | ਅੱਜ 1000 ਫੰਗਲ ਓਇੰਟਮੈਂਟਸ (ਚਮੜੀ ਰੋਗ ਦੀਆਂ ਕਰੀਮਾਂ) ਵੰਡੀਆਂ ਗਈਆਂ ਹਨ | ਇਹ ਸੇਵਾ ਸੁਖਦੇਵ ਸਿੰਘ ਛੀਨਾ ਪ੍ਰਧਾਨ ਸਰਵਿਸਿਜ਼ ਕਲੱਬ, ਰੂਬਿੰਦਰ ਸਿੰਘ (ਰੂਬੀ) ਪ੍ਰਧਾਨ ਲਮਜ਼ਡਨ ਕਲੱਬ, ਸ਼੍ਰੀ ਲਲਿਤ ਚੰਦੋਕ ਪ੍ਰਧਾਨ ਅੰਮਿ੍ਤਸਰ ਕਲੱਬ ਅਤੇ ਸੈਮਸਨ ਮਸੀਹ, ਸਕੱਤਰ ਰੈੱਡ ਕਰਾਸ ਵਲੋਂ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ 'ਚ ਕਰ ਢਾਂਚੇ ਨੂੰ ਸਰਲ ਬਣਾਇਆ- ਐਡਵੋਕੇਟ ਵਿਕਾਸ ਖੰਨਾ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਸ੍ਰੀ ਨਾਨਕਸਰ ਸਾਹਿਬ ਵੇਰਕਾ ਵਿਖੇ ਸਜਿਆ ਗੁਰਮਤਿ ਸਮਾਗਮ
Ad Position 24