09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਛੇਹਰਟਾ ਦੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਮੁਲਜ਼ਮ ਦੀ ਲਾਸ਼ ਹਾਲੇ ਵੀ ਮੁਰਦਾਘਰ 'ਚ ਨਹੀਂ ਲੱਭਿਆ ਕੋਈ ਕਾਨੂੰਨੀ ਵਾਰਿਸ

Ad Position 21
No active advertisement
ਅਜੀਤ ਡੈਸਕ 22-11-2025
ਅੰਮਿ੍ਤਸਰ, 21 ਨਵੰਬਰ (ਰੇਸ਼ਮ ਸਿੰਘ)-ਛੇਹਰਟਾ ਵਿਖੇ ਪੁਲਿਸ ਮੁਕਾਬਲੇ 'ਚ ਪੁਲਿਸ ਦੀ ਗੋਲੀ ਨਾਲ ਮਰਨ ਵਾਲੇ ਮੁਲਜ਼ਮ ਦੀ ਲਾਸ਼ ਦਾ ਤੀਜੇ ਦਿਨ ਵੀ ਸਸਕਾਰ ਨਹੀਂ ਹੋ ਸਕਿਆ ਹੈ ਕਿਉਂ ਕਿ ਉਸਦਾ ਹਾਲੇ ਤੱਕ ਕੋਈ ਕਾਨੂੰਨੀ ਵਾਰਸ ਸਾਹਮਣੇ ਨਹੀਂ ਆਇਆ ਹੈ ਇਸ ਲਈ ਉਸਦੀ ਲਾਸ਼ 72 ਘੰਟਿਆਂ ਲਈ ਮੁਰਦਾਘਰ 'ਚ ਜਮ੍ਹਾਂ ਕਰਵਾ ਦਿੱਤੀ ਗਈ ਹੈ | ਦੂਜੇ ਪਾਸੇ ਪੁਲਿਸ ਵਲੋਂ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਲਾਸ਼ ਸਸਕਾਰ ਲਈ ਉਨ੍ਹਾਂ ਦੇ ਸਪੁਰਦ ਕੀਤੀ ਜਾ ਸਕੇ | ਇਹ ਘਟਨਾ ਬੀਤੇ 19 ਨਵੰਬਰ ਦੀ ਹੈ ਜਦੋਂ ਕਿ ਬੋਹੜੀ ਸਾਹਿਬ ਰੋਡ ਗੁਰੂੁ ਕਿ ਵਡਾਲੀ ਛੇਹਰਟਾ ਵਿਖੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ 2 ਨਾਮਲੂਮ ਵਿਅਕਤੀ ਜੋ ਖ਼ਤਰਨਾਕ ਹਥਿਆਰਾਂ ਨਾਲ ਲੈਸ ਹੋ ਕੇ ਇਕ ਮੋਟਰਸਾਈਕਲ ਰੰਗ ਕਾਲਾ 'ਤੇ ਘੁੰਮ ਰਹੇ ਹਨ ਤੇ ਸ਼ਹਿਰ ਵਿਚ ਕੋਈ ਮਿੱਥ ਕੇ ਕਤਲ ਕਰਨ ਜਾਂ ਕੋਈ ਹੋਰ ਵੱਡੀ ਵਾਰਦਾਤ ਕਰ ਸਕਦੇ ਹਨ ਜੇਕਰ ਬੋਹੜੀ ਸਾਹਿਬ ਰੋਡ 'ਤੇ ਨਾਕਾ ਲਾਗਾ ਕੇ ਚੈਕਿੰਗ ਕੀਤੀ ਜਾਵੇ ਤਾਂ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਜਦੋਂ ਨਾਮਲੂਮ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੂੰ ਰੋਕਿਆ ਤਾਂ ਉਨ੍ਹਾਂ ਪੁਲਿਸ 'ਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜੋ ਪੁਲਿਸ ਵਲੋਂ ਜਵਾਬੀ ਫਾਇਰਿੰਗ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਦੀ ਸ਼ਨਾਖਤ ਕਰਨ ਤੇ ਉਸਦਾ ਨਾਮ ਹਰਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਉਰਫ ਜਤਿੰਦਰ ਸਿੰਘ ਵਾਸੀ ਜੱਜ ਨਗਰ ਅੰਮਿ੍ਤਸਰ ਪਤਾ ਲੱਗਾ ਜਿਸਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਸਦੀ ਦੌਰਾਨੇ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਮੌਤ ਹੋ ਗਈ ਸੀ |
Ad Position 22
No active advertisement
ਪਿਛਲੀ ਖ਼ਬਰ 350 ਸਾਲਾ ਸ਼ਤਾਬਦੀ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਵਿਸ਼ੇਸ਼ ਰੇਲ ਗੱਡੀ ਚਲਾਉਣ ਲਈ ਸੋਹੀ ਤੇ ਹੋਰਨਾਂ ਵਲੋਂ ਰੇਲ ਰਾ... ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ: ਗੁਰਦੁਆਰਾ ਸ੍ਰੀ ਕੋਠਾ ਸਾਹਿਬ (ਪਾਤ: ਨੌਵੀਂ) ਪਿੰਡ ਵੱਲਾ ਵਿਖੇ ਛੇਵੇਂ ਦਿ...
Ad Position 24