20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

3 ਕਿੱਲੋ 120 ਗ੍ਰਾਮ ਹੈਰੋਇਨ ਸਮੇਤ 3 ਕਾਬੂ, 2 ਦੀ ਭਾਲ ਜਾਰੀ

Ad Position 21
No active advertisement
ਅਜੀਤ ਡੈਸਕ 23-11-2025
ਅੰਮਿ੍ਤਸਰ, 22 ਨਵੰਬਰ (ਗਗਨਦੀਪ ਸ਼ਰਮਾ)-ਕਮਿਸ਼ਨਰੇਟ ਪੁਲਿਸ ਵਲੋਂ 3 ਕਿੱਲੋ 120 ਗ੍ਰਾਮ ਹੈਰੋਇਨ ਸਮੇਤ ਤਿੰਨ ਨੂੰ ਕਾਬੂ ਕਰਨ ਦੀ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ, ਜਦੋਂਕਿ ਉਨ੍ਹਾਂ ਦੇ 2 ਹੋਰ ਸਾਥੀਆਂ ਦੀ ਭਾਲ ਜਾਰੀ ਹੈ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਹ ਖੁਲਾਸਾ ਕਰਦੇ ਹੋਏ ਦੱਸਿਆ ਕਿ ਗਿ੍ਫਤਾਰ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਹਰਪ੍ਰੀਤ ਕੌਰ, ਮੁਸਕਾਨ ਅਤੇ ਨੀਰਜ ਸ਼ਰਮਾ ਸਾਰੇ ਵਾਸੀ ਤੁੰਗਪਾਈ, ਮੋਹਕਮਪੁਰਾ ਵਜੋਂ ਹੋਈ ਹੈ, ਜੋ ਕਿ ਆਪਸ 'ਚ ਰਿਸ਼ਤੇਦਾਰ ਹਨ | ਉਨ੍ਹਾਂ ਦੱਸਿਆ ਕਿ ਮੁਸਕਾਨ ਅਤੇ ਨੀਰਜ ਸ਼ਰਮਾ ਰਿਸ਼ਤੇ 'ਚ ਭੈਣ-ਭਰਾ ਹਨ ਅਤੇ ਹਰਪ੍ਰੀਤ ਕੌਰ ਉਨ੍ਹਾਂ ਦੀ ਭਰਜਾਈ ਹੈ | ਉਨ੍ਹਾਂ ਦੱਸਿਆ ਕਿ ਮੋਹਕਮਪੁਰਾ ਪੁਲਿਸ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਪ੍ਰਕਾਸ਼ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਪ੍ਰੀਤ ਕੌਰ ਨਸ਼ੇ ਦਾ ਧੰਦਾ ਕਰਦੀ ਹੈ ਅਤੇ ਇਸ ਕੋਲ ਨਸ਼ੇ ਦੀ ਖੇਪ ਹੈ | ਉਸ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਹਰਪ੍ਰੀਤ ਕੌਰ ਨੂੰ ਮੋਹਕਮਪੁਰਾ ਦੇ ਕਿ੍ਸ਼ਨਾ ਨਗਰ ਖੇਤਰ 'ਚੋਂ ਗਿ੍ਫਤਾਰ ਕਰਕੇ ਉਸ ਪਾਸੋਂ ਹੈਰੋਇਨ ਦੇ 6 ਪੈਕਟ ਬਰਾਮਦ ਕੀਤੇ ਗਏ, ਜਿਨਾਂ 'ਚ ਕੁੱਲ 3 ਕਿੱਲੋ 120 ਗ੍ਰਾਮ ਹੈਰੋਇਨ ਸੀ | ਪੁੱਛਗਿੱਛ 'ਚ ਉਸਨੇ ਆਪਣੇ ਪਤੀ ਸਾਗਰ ਸਮੇਤ ਮੁਸਕਾਨ, ਨੀਰਜ ਸ਼ਰਮਾ ਅਤੇ ਅਰਸ਼ਦੀਪ ਸਿੰਘ ਪਿੰਡ ਭੈਣੀ ਰਾਜਪੁਰਾ, ਅੰਮਿ੍ਤਸਰ ਦਿਹਾਤੀ ਦੀ ਇਸ ਧੰਦੇ 'ਚ ਸ਼ਮੂਲੀਅਤ ਦਾ ਖੁਲਾਸਾ ਕੀਤਾ | ਉਪਰੰਤ ਮੁਸਕਾਨ ਅਤੇ ਨੀਰਜ ਸ਼ਰਮਾ ਨੂੰ ਵੀ ਗਿ੍ਫਤਾਰ ਕਰ ਲਿਆ ਗਿਆ, ਜਦੋਂਕਿ ਸਾਗਰ ਵਾਸੀ ਤੁੰਗਪਾਈ, ਮੋਹਕਮਪੁਰਾ ਅਤੇ ਅਰਸ਼ਦੀਪ ਸਿੰਘ ਵਾਸੀ ਦੀ ਗਿ੍ਫਤਾਰੀ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਪਤਾ ਲੱਗਿਆ ਹੈ ਕਿ ਇਨ੍ਹਾਂ ਨੂੰ ਪਾਕਿਸਤਾਨ ਸਥਿਤ ਹੈਂਡਲਰ ਦੁਆਰਾ ਇਨ੍ਹਾਂ ਖੇਪਾਂ ਨੂੰ ਅੱਗੇ ਪਹੁੰਚਾਉਣ ਲਈ ਨਿਰਦੇਸ਼ ਦਿੱਤੇ ਗਏ ਸਨ ਅਤੇ ਇੱਥੇ ਕਥਿਤ ਦੋਸ਼ੀਆਂ ਵਲੋਂ ਅਰਸ਼ਦੀਪ ਸਿੰਘ ਦੇ ਇਸ਼ਾਰੇ 'ਤੇ ਹੈਰੋਇਨ ਅਗਾਂਹ ਸਪਲਾਈ ਕੀਤੀ ਜਾਂਦੀ ਸੀ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਅਗਲੇ-ਪਿਛਲੇ ਸੰਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਉਂਦੇ ਦਿਨਾਂ ਨੂੰ ਉਨ੍ਹਾਂ ਤੋਂ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਡੀ. ਸੀ. ਪੀ. (ਡਿਟੈਕਟਿਵ) ਰਵਿੰਦਰਪਾਲ ਸਿੰਘ, ਏ. ਡੀ. ਸੀ. ਪੀ. ਸਿਟੀ-3 ਜਸਰੂਪ ਕੌਰ ਬਾਠ, ਏ. ਸੀ. ਪੀ. ਪੱਛਮੀ ਗਗਨਦੀਪ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿਵਿਆਂਗਜਨਾਂ ਦੇ ਸਸ਼ਕਤੀਕਰਨ ਤਹਿਤ ਰਾਜ ਪੱਧਰੀ ਪੁਰਸਕਾਰਾਂ ਲਈ ਅਰਜ਼ੀਆਂ ਦੀ ਮੰਗ ਅਗਲੀ ਖ਼ਬਰ ਤੇਜ਼ ਰਫ਼ਤਾਰ ਅਣਪਛਾਤੀ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
Ad Position 24