ਅੰਮਿ੍ਤਸਰ, 22 ਦਸੰਬਰ (ਹਰਮਿੰਦਰ ਸਿੰਘ)-ਭਾਜਪਾ ਯੁਵਾ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਗੌਤਮ ਅਰੋੜਾ ਵਲੋਂ ਹਲਕਾ ਉੱਤਰੀ ਦੀ ਵਾਰਡ ਨੰਬਰ 6 ਦੇ ਇਲਾਕੇ ਮੈਡੀਕਲ ਇਨਕਲੇਵ, ਬਿਊਟੀ ਐਵੇਨਿਊ 'ਚ ਭਾਜਪਾ ਦੇ ਪ੍ਰਚਾਰ, ਪ੍ਰਸਾਰ ਅਤੇ ਵਿਸਥਾਰ ਲਈ 'ਚਾਹ 'ਤੇ ਚਰਚਾ' ਪ੍ਰੋਗਰਾਮ ਰੱਖਿਆ ਗਿਆ, ਜਿਸ ਦੌਰਾਨ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੂੰ ਅੰਮਿ੍ਤਸਰ 'ਚ ਆਪਣੇ ਮੇਅਰ ਕਾਲ ਅਤੇ ਸੰਸਦ ਮੈਂਬਰ ਦੇ ਕਾਰਜਕਾਲ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸੰਬੋਧਨ ਕਰਦੇ ਹੋਏ ਗੌਤਮ ਅਰੋੜਾ ਨੇ ਸ਼ਵੇਤ ਮਲਿਕ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸ੍ਰੀ ਮਲਿਕ ਇਕ ਜ਼ਮੀਨੀ ਪੱਧਰ ਦੇ ਆਗੂ ਹਨ ਅਤੇ ਲਗਾਤਾਰ ਤਿੰਨ ਵਾਰ ਕੌਂਸਲਰ ਚੋਣਾਂ ਜਿੱਤਣ ਤੋਂ ਬਾਅਦ, ਉਹ ਅੰਮਿ੍ਤਸਰ ਦੇ ਮੇਅਰ ਅਤੇ ਸੰਸਦ ਮੈਂਬਰ ਬਣੇ ਅਤੇ ਅੰਮਿ੍ਤਸਰ ਵਿੱਚ ਸ਼ਾਨਦਾਰ ਵਿਕਾਸ ਕਰਵਾਇਆ | ਇਸ ਮੌਕੇ ਸ਼ਵੇਤ ਮਲਿਕ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਵਿਕਸਤ ਅੰਮਿ੍ਤਸਰ ਹੈ, ਜਿਸ ਵੱਲ ਉਹ ਸਾਲਾਂ ਤੋਂ ਕੰਮ ਕਰ ਰਹੇ ਹਨ | ਮੇਅਰ ਅਤੇ ਸੰਸਦ ਮੈਂਬਰ ਹੋਣ ਦੇ ਨਾਤੇ, ਉਨ੍ਹਾਂ ਨੇ ਅੰਮਿ੍ਤਸਰ 'ਚ ਹਜ਼ਾਰਾਂ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਹੈ | ਉਨ੍ਹਾਂ ਅੱਗੇ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, ਪੰਜਾਬ 'ਚ ਭਾਜਪਾ ਦਾ ਮੁੱਖ ਮੰਤਰੀ ਚੁਣਿਆ ਜਾਵੇਗਾ | ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਨਵਦੀਪ ਹਾਂਡਾ, ਕੌਂਸਲਰ ਅਮਨ ਐਰੀ, ਅਨੁਜ ਭੰਡਾਰੀ, ਸੁਰਿੰਦਰ ਅਰੋੜਾ, ਧਰਮਪਾਲ ਸ਼ਰਮਾ, ਸੁਭਾਸ਼ ਅਰੋੜਾ, ਅਸ਼ਵਨੀ ਰੋਲੀ, ਦਿਨੇਸ਼ ਤਲਵਾੜ, ਮਹਿੰਦਰ ਅਰੋੜਾ, ਰਾਜੇਸ਼ ਮਹਾਜਨ ਟੱਲੀ, ਸੌਰਭ ਸੇਠ, ਗੋਪਾਲ ਅਰੋੜਾ, ਵਰੁਣ ਪੁਰੀ, ਰਾਜਨ ਕੁਮਾਰ, ਜਤਿੰਦਰ ਪਾਲ, ਆਸ਼ੂ ਅਰੁਣ ਭੱਲਾ, ਸੰਜੀਵ ਸੇਠ, ਰਾਜੂ ਪੂਜੀ, ਸੰਦੀਪ ਖੰਨਾ, ਅੰਕੁਸ਼ ਮਹਿਰਾ, ਸੋਰੇਨ, ਜੇਤਲੀ, ਵਰੁਣ ਤਲਵਾੜ, ਬਲਦੇਵ ਰਾਜ, ਵਿਕਰਾਂਤ ਖੰਨਾ ਮੌਜੂਦ ਸਨ |
ਹਲਕਾ ਉੱਤਰੀ 'ਚ ਭਾਜਪਾ ਆਗੂ ਸ਼ਵੇਤ ਮਲਿਕ ਨੂੰ ਕੀਤਾ ਸਨਮਾਨਿਤ <br/>
ਅਜੀਤ ਡੈਸਕ
23-12-2025