23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਅੰਮਿ੍ਤਸਰ ਹਵਾਈ ਅੱਡੇ 'ਤੇ ਯਾਤਰੀਆਂ ਲਈ ਆਟੋਮੈਟਿਕ ਮੌਸਮ ਨਿਰੀਖਣ ਪ੍ਰਣਾਲੀ ਡਿਸਪਲੇਅ ਦਾ ਉਦਘਾਟਨ

Ad Position 21
No active advertisement
ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਆਟੋਮੈਟਿਕ ਮੌਸਮ ਨਿਰੀਖਣ ਪ੍ਰਣਾਲੀ ਡਿਸਪਲੇਅ ਦਾ ਉਦਘਾਟਨ ਕਰਦੇ ਹੋਏ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਤੇ ਨਾਲ ਹੋਰ ਅਧਿਕਾਰੀ | ਤਸਵੀਰ : ਹਰਦੀਪ ਸਿੰਘ ਖੀਵਾ<br/> 23-12-2025

ਰਾਜਾਸਾਂਸੀ, 22 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਆਮ ਲੋਕਾਂ ਤੇ ਯਾਤਰੀਆਂ ਦੇ ਜਾਗਰੂਕਤਾ ਲਈ ਆਟੋਮੈਟਿਕ (ਆਪਣੇ ਆਪ) ਮੌਸਮ ਨਿਰੀਖਣ ਪ੍ਰਣਾਲੀ ਦੇ ਮੌਸਮ ਸੰਬੰਧੀ ਜਾਣਕਾਰੀ ਪ੍ਰਦਰਸ਼ਨੀ ਦਾ ਉਦਘਾਟਨ ਅੰਮਿ੍ਤਸਰ ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਭੁਪੇਂਦਰ ਸਿੰਘ ਵਲੋਂ ਵੱਖ-ਵੱਖ ਅਧਿਕਾਰੀਆਂ ਦੀ ਹਾਜ਼ਰੀ 'ਚ ਕੀਤਾ ਗਿਆ | ਇਸ ਸਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਡਿਸਪਲੇ (ਵਿਖਾਵਾ ਬੋਰਡ) ਤਾਪਮਾਨ, ਨਮੀ, ਹਵਾ ਦੀ ਦਿਸ਼ਾ, ਹਵਾ ਦੀ ਗਤੀ, ਰਨਵੇ ਵਿਜ਼ੂਅਲ ਰੇਂਜ ਅਤੇ 24-ਘੰਟੇ ਬਾਰਿਸ਼ ਸਮੇਤ ਅਸਲ-ਸਮੇਂ ਦੇ ਮੌਸਮ ਸੰਬੰਧੀ ਡੇਟਾ (ਅੰਕੜੇ) ਪ੍ਰਦਾਨ ਕਰਦਾ ਹੈ, ਜਿਸ ਨਾਲ ਯਾਤਰੀਆਂ ਅਤੇ ਹਵਾਬਾਜ਼ੀ ਉਪਭੋਗਤਾਵਾਂ ਲਈ ਮੌਸਮ ਜਾਗਰੂਕਤਾ ਵਧਦੀ ਹੈ | ਉਹਨਾਂ ਕਿਹਾ ਕਿ ਅੰਮਿ੍ਤਸਰ ਹਵਾਈ ਅੱਡੇ ਦੇ ਮੌਸਮ ਵਿਭਾਗ ਦੇ ਮੁਖੀ ਸ਼੍ਰੀ ਸੰਸਾਂਕ ਵਰਮਾ ਦੇ ਅਨੁਸਾਰ ਇਸ ਪਹਿਲਕਦਮੀ ਦਾ ਉਦੇਸ਼ ਹਵਾਬਾਜ਼ੀ ਸੇਵਾਵਾਂ ਨੂੰ ਸੁਚਾਰੂ, ਸੁਰੱਖਿਅਤ ਅਤੇ ਵਧੇਰੇ ਕੁਸ਼ਲ ਬਣਾਉਣਾ ਹੈ | ਅੰਮਿ੍ਤਸਰ ਹਵਾਈ ਅੱਡਾ ਸਟੀਕ ਅਤੇ ਭਰੋਸੇਮੰਦ ਹਵਾਬਾਜ਼ੀ ਕਾਰਜਾਂ ਦਾ ਸਮਰਥਨ ਕਰਨ ਲਈ ਰਨਵੇਅ ਦੇ ਨਾਲ ਸਥਾਪਤ ਤਿੰਨ ਅਤਿ-ਆਧੁਨਿਕ (ਏ.ਡਬਲਿਊ.ਓ.ਐਸ) ਯੂਨਿਟਾਂ ਨਾਲ ਲੈਸ ਹੈ |

Ad Position 22
No active advertisement
ਪਿਛਲੀ ਖ਼ਬਰ ਬੇਖ਼ੌਫ ਵਿਕ ਰਹੀ ਹੈ ਮਜੀਠਾ 'ਚ ਪਾਬੰਦੀਸ਼ੁਦਾ ਚਾਇਨਾ ਡੋਰ <br/> ਅਗਲੀ ਖ਼ਬਰ ਹਲਕਾ ਉੱਤਰੀ 'ਚ ਭਾਜਪਾ ਆਗੂ ਸ਼ਵੇਤ ਮਲਿਕ ਨੂੰ ਕੀਤਾ ਸਨਮਾਨਿਤ <br/>
Ad Position 24