23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਬੇਖ਼ੌਫ ਵਿਕ ਰਹੀ ਹੈ ਮਜੀਠਾ 'ਚ ਪਾਬੰਦੀਸ਼ੁਦਾ ਚਾਇਨਾ ਡੋਰ <br/>

Ad Position 21
No active advertisement
ਅਜੀਤ ਡੈਸਕ 23-12-2025
ਮਜੀਠਾ, 22 ਦਸੰਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਵਲੋਂ ਸੂਬੇ ਭਰ 'ਚ ਚਾਇਨਾ ਡੋਰ ਅਤੇ ਪਲਾਸਟਿਕ ਯੁਕਤ ਡੋਰ ਬਣਾਉਣ ਅਤੇ ਵਰਤਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ | ਕਿਉਂਕਿ ਇਹ ਡੋਰ ਵਰਤਣ ਨਾਲ ਪਿਛਲੇ ਸਮੇਂ ਦੌਰਾਨ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ | ਸਰਕਾਰ ਵਲੋਂ ਲਗਾਈ ਗਈ ਇਸ ਪਾਬੰਦੀ ਦੇ ਬਾਵਜੂਦ ਮਜੀਠਾ ਅਤੇ ਲਾਗਲੇ ਪਿੰਡਾਂ 'ਚ ਧੜੱਲੇ ਨਾਲ ਬਿਨਾਂ ਕਿਸੇ ਡਰ ਖੌਫ ਇਹ ਪਾਬੰਦੀਸ਼ੁਦਾ ਖੂਨੀ ਡੋਰ ਦੀ ਵਿਕਰੀ ਜ਼ੋਰਾਂ 'ਤੇ ਹੈ | ਆਲਮ ਇਹ ਹੈ ਕਿ ਡੋਰ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਛਾਪਾਮਾਰੀ ਦੇ ਡਰ ਕਰਕੇ ਸ਼ਹਿਰ 'ਚ ਘੱਟ ਪਰ ਸ਼ਹਿਰ ਦੇ ਲਾਗਲੇ ਪਿੰਡਾਂ ਅਤੇ ਬਾਹਰ ਡੇਰਿਆਂ 'ਤੇ ਭਾਰੀ ਮਾਤਰਾ ਵਿਚ ਡੋਰ ਸਟੋਰ ਕੀਤੀ ਗਈ ਹੈ | ਜਿਹੜੀ ਕਿ ਲੁਕ ਛੁਪ ਕੇ ਇਹ ਡੋਰ ਵੇਚੀ ਜਾ ਰਹੀ ਹੈ | ਸੂਤਰਾਂ ਮੁਤਾਬਕ ਮਜੀਠਾ ਵਿਚ ਵੱਖ-ਵੱਖ ਦੁਕਾਨਦਾਰਾਂ ਵੱਲੋਂ ਭਾਰੀ ਮਾਤਰਾ ਵਿਚ ਇਹੀ ਪਾਬੰਦੀਸ਼ੁਦਾ ਚਾਇਨਾ ਡੋਰ ਸਟੋਰ ਕੀਤੀ ਗਹੀ ਹੈ | ਛਾਪਾਮਾਰੀ ਦਾ ਡਰਾਵਾ ਦੇ ਕੇ ਦੁਕਾਨਦਾਰਾਂ ਵਲੋਂ ਗਾਹਕ ਨੂੰ ਲੁੱਟਿਆ ਜਾ ਰਿਹਾ ਹੈ | ਸੂਤਰਾਂ ਮੁਤਾਬਕ ਇਸ ਵਕਤ ਮਜੀਠਾ ਵਿਚ ਇਹ ਚਾਇਨਾ (ਗੱਟੂ) ਡੋਰ ਇੱਕ ਹਜ਼ਾਰ ਰੁਪਏ ਤੋਂ ਬਾਰਾਂ ਸੌ ਰੁਪਏ ਤੱਕ ਵਿਕ ਰਹੀ ਹੈ | ਪਰ ਨਾ ਤਾਂ ਸਿਵਲ ਪ੍ਰਸ਼ਾਸ਼ਨ ਅਤੇ ਨਾ ਹੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਹੁਣ ਤੱਕ ਸ਼ਹਿਰ ਮਜੀਠਾ ਜਾਂ ਲਾਗਲੇ ਪਿੰਡਾਂ ਵਿਚ ਛਾਪਾਮਾਰੀ ਕੀਤੀ ਗਈ ਹੈ | ਚਰਚਾ ਤਾਂ ਇਸ ਗੱਲ ਦੀ ਵੀ ਹੈ ਇਹ ਦੁਕਾਨਦਾਰ ਕਥਿਤ ਤੌਰ 'ਤੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੇ ਸਿਆਸੀ ਦਬਾਅ ਵਰਤ ਕੇ ਛਾਪਾਮਾਰੀ ਕਰਨ ਤੋਂ ਰੋਕ ਰਹੇ ਹਨ | ਜਿਸ ਦਾ ਖਾਮਿਆਜਾ ਸੜਕਾਂ 'ਤੇ ਜਾ ਰਹੇ ਆਮ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਆਪਣੀਆਂ ਜਾਨਾ ਗਵਾ ਕੇ ਭੁਗਤਣਾ ਪੈ ਰਿਹਾ ਹੈ | ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਮਜੀਠਾ ਦੇ ਜਨਰਲ ਸਕੱਤਰ ਜੋਗਾ ਸਿੰਘ ਅਠਵਾਲ ਅਤੇ ਰਵਿੰਦਰ ਸਿੰਘ ਵਿੰਦਾ ਨੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸ਼ਹਿਰ ਮਜੀਠਾ ਅਤੇ ਲਾਗਲੇ ਪਿੰਡਾਂ ਵਿਚ ਛਾਪਾਮਾਰੀ ਕਰਕੇ ਪਾਬੰਦੀਸ਼ੁਦਾ ਖੂਨੀ ਚਾਇਨਾ ਡੋਰ ਅਤੇ ਪਲਾਸਟਿਕ ਯੁਕਤ ਡੋਰ ਜਬਤ ਕਰਕੇ ਇਹ ਡੋਰ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੁਤਲੀਘਰ 'ਚ ਜਾਮ ਨਹੀਂ ਲੱਗਣ ਦਿੱਤਾ ਜਾਵੇਗਾ-ਏ.ਡੀ.ਸੀ.ਪੀ. ਟਰੈਫ਼ਿਕ <br/> ਅਗਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਯਾਤਰੀਆਂ ਲਈ ਆਟੋਮੈਟਿਕ ਮੌਸਮ ਨਿਰੀਖਣ ਪ੍ਰਣਾਲੀ ਡਿਸਪਲੇਅ ਦਾ ਉਦਘਾਟਨ
Ad Position 24