23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪੁਤਲੀਘਰ 'ਚ ਜਾਮ ਨਹੀਂ ਲੱਗਣ ਦਿੱਤਾ ਜਾਵੇਗਾ-ਏ.ਡੀ.ਸੀ.ਪੀ. ਟਰੈਫ਼ਿਕ <br/>

Ad Position 21
No active advertisement
ਅਜੀਤ ਡੈਸਕ 23-12-2025

ਅੰਮਿ੍ਤਸਰ, 22 ਦਸੰਬਰ (ਰੇਸ਼ਮ ਸਿੰਘ)-ਸਥਾਨਕ ਜੀ.ਟੀ. ਰੋਡ ਪੁਤਲੀਘਰ ਚੌਂਕ 'ਚ ਲੱਗਣ ਵਾਲੇ ਜਾਮ ਖਿਲਾਫ ਟਰੈਫਿਕ ਪੁਲਿਸ ਵਲੋਂ ਮੁਹਿੰਮ ਛੇੜੀ ਗਈ ਹੈ ਅਤੇ ਹੁਣ ਇਸ ਇਲਾਕੇ 'ਚ ਜਾਮ ਨਹੀਂ ਲੱਗਣ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਟਰੈਫਿਕ ਪੁਲਿਸ ਦੇ ਏ.ਡੀ.ਸੀ.ਪੀ. ਅਮਨਦੀਪ ਕੌਰ ਨੇ ਅੱਜ ਪੁਤਲੀਘਰ ਵਿਖੇ ਜਾਮ ਖਿਲਾਫ ਕਾਰਵਾਈ ਕਰਨ ਮੌਕੇ ਕੀਤਾ | ਉਨ੍ਹਾਂ ਅੱਜ ਸਮੇਤ ਟਰੈਫਿਕ ਜੋਨ ਇੰਚਾਰਜਾਂ ਨਾਲ ਸ਼ਹਿਰ ਵਿਚ ਲੱਗ ਰਹੇ ਟਰੈਫਿਕ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਪੁਤਲੀਘਰ ਬਜ਼ਾਰ ਦੀਆਂ ਦੋਵਾਂ ਸਾਇਡਾਂ ਦੇ ਦੁਕਾਨਦਾਰਾਂ ਦੀਆਂ ਐਸੋਸੀਏਸ਼ਨਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਨਾ ਲੱਗਣ ਦੇਣ ਅਤੇ ਆਪਣੀਆਂ ਦੁਕਾਨਾਂ ਦਾ ਸਾਮਾਨ ਬਾਹਰ ਨਾ ਲਗਾਉਣ, ਜੇਕਰ ਭਵਿੱਖ ਵਿਚ ਅਜਿਹੀ ਕੋਈ ਗੱਲ ਧਿਆਨ ਵਿਚ ਆਈ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਤੋਂ ਇਲਾਵਾ ਚਾਟੀਵਿੰਡ ਗੇਟ ਤੋਂ ਗੇਟ ਹਕੀਮਾਂ ਅਤੇ ਸੁਲਤਾਨਵਿੰਡ ਰੋਡ ਤੇ ਸੜਕਾਂ/ ਫੁੱਟਪਾਥਾਂ 'ਤੇ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਵਲੋਂ ਕੀਤੇ ਗਏ ਨਜਾਇਜ਼ ਕਬਜ਼ੇ ਹਟਾ ਕੇ ਟਰੈਫਿਕ ਨੂੰ ਸੁਚਾਰੂ ਕੀਤਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਐਂਟੀ ਗੈਂਗਸਟਰ ਸੈੱਲ ਵਲੋਂ ਹੈਰੋਇਨ ਤੇ 5 ਹਜ਼ਾਰ ਦੀ ਡਰੱਗ ਮਨੀ ਸਮੇਤ ਤਸਕਰ ਕਾਬੂ <br/> ਅਗਲੀ ਖ਼ਬਰ ਬੇਖ਼ੌਫ ਵਿਕ ਰਹੀ ਹੈ ਮਜੀਠਾ 'ਚ ਪਾਬੰਦੀਸ਼ੁਦਾ ਚਾਇਨਾ ਡੋਰ <br/>
Ad Position 24