ਅੰਮਿ੍ਤਸਰ, 22 ਦਸੰਬਰ (ਰੇਸ਼ਮ ਸਿੰਘ)-ਐਂਟੀ ਗੈਗਸਟਰ ਅਪਰੇਸ਼ਨਲ ਸੈੱਲ ਵਲੋਂ 207 ਗ੍ਰਾਮ ਹੈਰੋਇਨ ਤੇ 5 ਹਜ਼ਾਰ ਦੀ ਡਰਗ ਮਨੀ ਸਮੇਤ 1 ਤਸਕਰ ਨੂੰ ਕਾਬੁੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਇਹ ਪ੍ਰਗਟਾਵਾ ਸੈੱਲ ਦੇ ਇੰਚਾਰਜ ਸਬ ਇੰਸ: ਬਲਵਿੰਦਰ ਸਿੰਘ ਨੇ ਕਰਦਿਆਂ ਦੱਸਿਆ ਕਿ ਗਿ੍ਫਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਜੋਬਨਪ੍ਰੀਤ ਸਿੰਘ ਉਰਫ ਜੋਬਨ (25) ਵਾਸੀ ਪਿੰਡ ਘੰਣੂਪੁਰ ਕਾਲੇ ਅੰਮਿ੍ਤਸਰ ਹਾਲ ਨੇੜੇ ਦਰਗਾਹ ਜੰਡ ਪੀਰ ਛੇਹਰਟਾ ਅੰਮਿ੍ਤਸਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਏ.ਐਸ.ਆਈ. ਪਰਗਟ ਸਿੰਘ ਤੇ ਪੁਲਿਸ ਪਾਰਟੀ ਖੰਡਵਾਲਾ ਹੁੰਦੇ ਹੋਏ ਰੇਲਵੇ ਲਾਈਨਾਂ ਲੰਘ ਕੇ ਕਿ੍ਸ਼ਨਾ ਗਾਰਡਨ ਛੇਹਰਟਾ ਨੂੰ ਜਾ ਰਹੇ ਸੀ ਤਾਂ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ | ਜਿਸ ਪਾਸੋਂ ਉਕਤ ਹੈਰੋਇਨ ਤੇ ਨਕਦੀ ਬਰਾਮਦ ਹੋਈ | ਇਸ ਸਬੰਧੀ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ | ਜੋ ਤਫਤੀਸ਼ ਜਾਰੀ ਹੈ ਦੋਸ਼ੀ ਪੁਲਿਸ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ |
ਐਂਟੀ ਗੈਂਗਸਟਰ ਸੈੱਲ ਵਲੋਂ ਹੈਰੋਇਨ ਤੇ 5 ਹਜ਼ਾਰ ਦੀ ਡਰੱਗ ਮਨੀ ਸਮੇਤ ਤਸਕਰ ਕਾਬੂ <br/>
ਅਜੀਤ ਡੈਸਕ
23-12-2025