23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸ਼ਹਾਦਤਾਂ ਨੂੰ ਸਮਰਪਿਤ ਸੰਤ ਐਵੀਨਿਊ ਵਿਖੇ ਗੁਰਮਤਿ ਸਮਾਗਮ ਤੇ ਸੁੰਦਰ ਦਸਤਾਰਬੰਦੀ ਮੁਕਾਬਲੇ 24 ਨੂੰ

Ad Position 21
No active advertisement
ਅਜੀਤ ਡੈਸਕ 23-12-2025
ਅੰਮਿ੍ਤਸਰ, 22 ਦਸੰਬਰ (ਜਸਵੰਤ ਸਿੰਘ ਜੱਸ)-ਸਥਾਨਕ ਸਮਾਜ ਸੇਵੀ ਸੰਸਥਾ ਆਸ ਹਿਊੁਮਨ ਰਾਈਟਸ ਸੁਸਾਇਟੀ ਵਲੋਂ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਸਾਲਾਨਾ ਮਹਾਨ ਗੁਰਮਤਿ ਸਮਾਗਮ ਅਤੇ ਸੁੰਦਰ ਦਸਤਾਰ ਸਜਾਉਣ, ਸਿੱਖੀ ਸਰੂਪ ਅਤੇ ਧਾਰਿਮਕ ਕਵਿਤਾ ਮੁਕਾਬਲੇ ਇਸ ਵਾਰ 24 ਦਸੰਬਰ ਨੂੰ ਮਾਲ ਆਫ ਅੰਮਿ੍ਤਸਰ ਦੇ ਸਾਹਮਣੇ ਸਥਿਤ ਨਿਰਮਲ ਅਖਾੜਾ ਸੰਤ ਮੂਲ ਸਿੰਘ, ਸੰਤ ਐਵੀਨਿਊ, ਜੀ ਟੀ ਰੋਡ ਵਿਖੇ ਕਰਵਾਏ ਜਾ ਰਹੇ ਹਨ |
ਸੰਸਥਾ ਦੇ ਪ੍ਰਧਾਨ ਜਸਦੇਵ ਸਿੰਘ ਪਨੇਸਰ ਅਤੇ ਸੀਨੀਅਰ ਮੈਂਬਰ ਠੇਕੇਦਾਰ ਗੁਰਸ਼ਰਨ ਸਿੰਘ ਵਿਰਦੀ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ 24 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਵਾਏ ਜਾ ਰਹੇ ਉਕਤ ਸਮਾਗਮ ਤੇ ਮੁਕਾਬਲਿਆਂ ਵਿਚ ਪ੍ਰਮੱੁਖ ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਵੀ ਸ਼ਾਮਿਲ ਹੋਣਗੀਆਂ ਤੇ ਲੋੜਵੰਦਾਂ ਨੂੰ ਨਵੀਆਂ ਦਸਤਾਰਾਂ ਵੀ ਵੰਡੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਸਾਬਕਾ ਰਾਜਦੂਤ ਸੰਧੂ ਨੇ ਕਈ ਮੁੱਦਿਆਂ 'ਤੇ ਕੀਤੀ ਗੱਲਬਾਤ ਅਗਲੀ ਖ਼ਬਰ ਅੰਮਿ੍ਤਸਰ ਸ਼ਹਿਰ 'ਚੋਂ ਕੱਢੀਆਂ ਜਾਣਗੀਆਂ ਮੀਟ, ਅੰਡੇ, ਪਾਨ-ਬੀੜੀ ਵਾਲੀਆਂ ਦੁਕਾਨਾਂ <br/>
Ad Position 24