22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜ ਪੱਤਰ ਵਿਸ਼ਵ ਪ੍ਰਸਿੱਧ ਜੇ.ਏ.ਸੀ.ਐੱਸ ਜਰਨਲ 'ਚ ਪ੍ਰਕਾਸ਼ਿਤ <br/>

Ad Position 21
No active advertisement
ਅਜੀਤ ਡੈਸਕ 23-12-2025
ਅੰਮਿ੍ਤਸਰ, 22 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟ੍ਰੀ ਵਿਭਾਗ ਦੇ ਇਕੋ ਸਾਲ 'ਚ ਦੋ ਖੋਜ ਪੇਪਰ ਅਮਰੀਕੀ ਕੈਮੀਕਲ ਸੋਸਾਇਟੀ ਵਲੋਂ ਛਾਪੇ ਜਾਣ ਵਾਲੇ ਪ੍ਰਸਿੱਧ ਜਰਨਲ ਆਫ਼ ਦਿ ਅਮੈਰੀਕਨ ਕੈਮੀਕਲ ਸੋਸਾਇਟੀ (ਜੇਏਸੀਐੱਸ) 'ਚ ਪ੍ਰਕਾਸ਼ਿਤ ਹੋਏ ਹਨ |ਇਸ ਜਰਨਲ ਦਾ ਇੰਪੈਕਟ ਫੈਕਟਰ ਲਗਭਗ 15 ਹੈ ਅਤੇ ਇਹ ਸੰਸਾਰ ਭਰ ਵਿਚ ਸਿਰਫ਼ ਨਵੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਵਿਗਿਆਨਕ ਖੋਜਾਂ ਹੀ ਪ੍ਰਕਾਸ਼ਿਤ ਕਰਦਾ ਹੈ | ਇਹ ਦੋ ਉੱਚ ਪ੍ਰਭਾਵ ਵਾਲੇ ਅਧਿਐਨ ਪ੍ਰੋ. ਤੇਜਵੰਤ ਸਿੰਘ ਅਤੇ ਡਾ. ਅਰੁਣ ਸ਼ਰਮਾ ਨੇ ਕੀਤੇ ਹਨ | ਪ੍ਰੋ. ਤੇਜਵੰਤ ਸਿੰਘ ਵਲੋਂ ਕੈਮਿਸਟ੍ਰੀ ਵਿਭਾਗ 'ਚ ਕੀਤੀ ਖੋਜ 'ਚ ਆਇਓਨਿਕ ਲਿਕਵਿਡਜ਼ ਬਾਰੇ ਵੱਡੀ ਖੋਜ ਸਾਹਮਣੇ ਆਈ ਹੈ ਕਿ ਤਰਲ ਪਦਾਰਥ ਵੀ ਬਿਜਲੀ ਦੇ ਖੇਤਰ 'ਚ ਵਿਸ਼ਾਲ ਇਲੈਕਟਿ੍ਕ ਪੋਲਰਾਈਜ਼ੇਸ਼ਨ ਸਵਿਚਿੰਗ ਅਤੇ ਲੰਮੀ ਦੂਰੀ ਤੱਕ ਮਾਲੀਕਿਊਲਰ ਆਰਡਰ ਵਿਖਾ ਸਕਦੇ ਹਨ | ਇਹ ਵਿਸ਼ੇਸ਼ਤਾ ਪਹਿਲਾਂ ਸਿਰਫ਼ ਠੋਸ ਫੈਰੋਇਲੈਕਟਿ੍ਕ ਪਦਾਰਥਾਂ ਵਿਚ ਹੀ ਮੰਨੀ ਜਾਂਦੀ ਸੀ | ਇਹ ਤਕਨੀਕ ਡਿਵਾਈਸਾਂ ਨੂੰ ਵਧੇਰੇ ਮਜ਼ਬੂਤ, ਵਾਤਾਵਰਨ ਅਨੁਕੂਲ ਅਤੇ ਸਮਾਰਟ ਬਣਾਏਗੀ | ਪ੍ਰੋ. ਤੇਜਵੰਤ ਸਿੰਘ ਨੇ ਇਨ੍ਹਾਂ ਪ੍ਰਾਪਤੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਉੱਚ ਪੱਧਰੀ ਖੋਜ ਸਹੂਲਤਾਂ ਅਤੇ ਫੈਕਲਟੀ ਮੈਂਬਰਾਂ ਤੇ ਸਟਾਫ਼ ਦੇ ਨਿਰੰਤਰ ਸਹਿਯੋਗ ਨੂੰ ਸਮਰਪਿਤ ਕੀਤਾ ਹੈ, ਨਾਲ ਹੀ ਜਾਪਾਨ ਦੇ ਪ੍ਰੋ. ਨੋਬੂਓ ਕਿਮੀਜ਼ੂਕਾ ਨਾਲ ਕੀਮਤੀ ਅੰਤਰਰਾਸ਼ਟਰੀ ਸਹਿਯੋਗ ਨੂੰ ਵੀ ਮਾਨਤਾ ਦਿੱਤੀ ਹੈ | ਖੋਜਕਰਤਾਵਾਂ ਨੂੰ ਵਧਾਈ ਦਿੰਦਿਆਂ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਅਜਿਹੀਆਂ ਕਈ ਜੇ.ਏ.ਸੀ.ਐੱਸ ਪ੍ਰਕਾਸ਼ਨਾਂ ਯੂਨੀਵਰਸਿਟੀ ਦੀ ਵਧਦੀ ਵਿਸ਼ਵ ਪੱਧਰੀ ਖੋਜ ਸਥਿਤੀ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ | ਡੀਨ ਅਕੈਡਮਿਕ ਅਫ਼ੇਅਰਜ਼ ਡਾ. ਪਲਵਿੰਦਰ ਸਿੰਘ ਨੇ ਕਿਹਾ ਕਿ ਕੈਮਿਸਟ੍ਰੀ ਵਿਭਾਗ ਲਈ ਇਹ ਸ਼ਾਨਦਾਰ ਸਾਲ ਰਿਹਾ ਹੈ ਅਤੇ ਇਕੋ ਸਾਲ 'ਚ ਦੋ ਜੇਏਸੀਐੱਸ ਪੇਪਰ ਪ੍ਰਕਾਸ਼ਿਤ ਹੋਣਾ ਕਿਸੇ ਵੀ ਅਕਾਦਮਿਕ ਵਿਭਾਗ ਲਈ ਦੁਰਲੱਭ ਅਤੇ ਕਮਾਲ ਦੀ ਪ੍ਰਾਪਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ <br/> ਅਗਲੀ ਖ਼ਬਰ ਬਲਾਕ ਸੰਮਤੀ ਮੈਂਬਰ ਰਾਜਪਾਲ ਸਿੰਘ ਬਹੋੜੂ ਨੇ ਵੋਟਰਾਂ ਦਾ ਕੀਤਾ ਧੰਨਵਾਦ <br/>
Ad Position 24