ਅੰਮਿ੍ਤਸਰ, 26 ਦਸੰਬਰ (ਰੇਸ਼ਮ ਸਿੰਘ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਵਲੋਂ ਦਿੱਤੀਆਂ ਲਾਸਾਨੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ, ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਇਨ੍ਹਾਂ ਦੇ ਸਿਰਜ਼ੇ ਇਤਿਹਾਸ ਹਮੇਸ਼ਾ ਹੀ ਪ੍ਰੇਰਣਾ ਦਿੰਦੇ ਅਗਵਾਈ ਕਰਦੇ ਰਹਿਣਗੇ | ਇਹ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਵਲੋਂ ਈਸਟ ਮੋਹਨ ਨਗਰ ਸਥਿਤ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਸਮਾਗਮ 'ਚ ਦਸਤਾਰ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 100 ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਦਸਤਾਰ ਮੁਕਾਬਲੇ ਦੋ ਸ਼੍ਰੇਣੀਆਂ ਅਧੀਨ ਕਰਵਾਏ ਗਏ | ਪਹਿਲੀ ਸ਼੍ਰੇਣੀ ਵਿਚ 10 ਤੋਂ 13 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ, ਜਦਕਿ ਦੂਜੀ ਸ਼੍ਰੇਣੀ ਵਿਚ 13 ਤੋਂ 16 ਸਾਲ ਉਮਰ ਵਰਗ ਦੇ ਬੱਚਿਆਂ ਨੇ ਹਿੱਸਾ ਲਿਆ | ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਕ੍ਰਮਵਾਰ 5100 ਰੁਪਏ, 3100 ਰੁਪਏ ਅਤੇ 2100 ਰੁਪਏ ਨਗਦ ਇਨਾਮ ਵਜੋਂ ਦਿੱਤੇ ਗਏ, ਜਦਕਿ ਮੁਕਾਬਲੇ ਵਿਚ ਭਾਗ ਲੈਣ ਵਾਲੇ ਹਰ ਬੱਚੇ ਨੂੰ ਸਰਟੀਫਿਕੇਟ ਅਤੇ ਮੈਡਲ ਵੀ ਪ੍ਰਦਾਨ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਮਨੋਹਰ ਸਿੰਘ ਭੁੱਲਰ , ਮਨਜੀਤ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਰਾਜੇਵਾਲ, ਲਖਵਿੰਦਰ ਸਿੰਘ ਖੋਖਰ, ਪਲਵਿੰਦਰ ਸਿੰਘ ਵਿਰਦੀ, ਇਕਬਾਲ ਸਿੰਘ ਸਰੀ, ਮਨਦੀਪ ਸਿੰਘ ਭੁੱਲਰ, ਪਵਨ ਕੁਮਾਰ ਰੱਖੜਾ, ਜਸਵੰਤ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ ਜੋੜੀਆ, ਸਿਮਰਨਜੀਤ ਸਿੰਘ ਰਾਜਪੂਤ, ਬਾਵਾ ਚਾਹਲ, ਜਸਪਾਲ ਸਿੰਘ ਕੰਡਾ, ਇਕਬਾਲ ਸਿੰਘ ਐੱਚ. ਕੇ., ਬਿੱਟੂ ਇੰਦਰਾ, ਜਸਪਾਲ ਸਿੰਘ, ਕੌਂਸਲਰ ਰਾਜੀਵ ਛਾਬੜਾ, ਰਾਜਬੀਰ ਸਿੰਘ, ਇਕਬਾਲ ਸਿੰਘ