ਨਡਾਲਾ, 26 ਦਸੰਬਰ (ਰਘਬਿੰਦਰ ਸਿੰਘ)-ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ, ਗੁ: ਬਾਉਲੀ ਸਾਹਿਬ ਨਡਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ | ਜਿਸ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਅਰਦਾਸ ਉਪਰੰਤ ਜੈ-ਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਇਆ ਇਹ ਨਗਰ ਕੀਰਤਨ ਅੱਡਾ ਨਡਾਲਾ, ਦਮੂਲੀਆਂ, ਸੈਂਤਪੁਰ, ਡਾਲਾ, ਰਾਏਪੁਰ ਪੀਰਬਖ਼ਸ਼, ਖਲੀਲ ਮੋੜ, ਅੱਡਾ ਤੇ ਪਿੰਡ ਇਬਰਾਹੀਮਵਾਲ, ਘੱਗ, ਦੌਲਤਪੁਰ, ਹਬੀਬਵਾਲ, ਟਾਂਡੀ, ਚੁਗਾਵਾਂ, ਹੱਸੂਵਾਲ, ਭੱਕੂਵਾਲ, ਰਾਏਪੁਰ ਅਰਾਈਆਂ, ਦਾਊਦਪੁਰ, ਮਿਰਜ਼ਾਪੁਰ ਤੋਂ ਹੁੰਦਾ ਹੋਇਆ ਮੁੜ ਆਰੰਭਿਕ ਸਥਾਨ 'ਤੇ ਸਮਾਪਤ ਹੋਇਆ | ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਮੈਨੇਜਰ ਕਮਲਜੀਤ ਸਿੰਘ ਖੱਸਣ ਨੇ ਦੱਸਿਆ ਕਿ ਅੱਜ 27 ਦਸੰਬਰ ਰੱਖੇ ਗਏ ਅਖੰਡ ਪਾਠ ਦੇ ਭੋਗ ਪੈਣਗੇ ਉਪਰੰਤ ਸ਼ਾਮ 6 ਵਜੇ ਤੋਂ ਰਾਤ 9.30 ਵਜੇ ਤੱਕ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿਚ ਪ੍ਰਸਿੱਧ ਰਾਗੀ ਜਥੇ, ਢਾਡੀ, ਕਵੀਸ਼ਰ, ਪ੍ਰਚਾਰਕ ਸਾਹਿਬਾਨ ਗੁਰਬਾਣੀ ਦਾ ਮਨੋਹਰ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਉਣਗੇ | ਇਸ ਮੌਕੇ ਜਥੇਦਾਰ ਸੂਰਤ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ, ਡਾ. ਨਰਿੰਦਰਪਾਲ ਬਾਵਾ, ਡੀ.ਐਸ.ਪੀ. ਸੁਰਿੰਦਰ ਸਿੰਘ, ਫੌਰਮੈਨ ਦਲੀਪ ਸਿੰਘ, ਵਜੀਰ ਸਿੰਘ, ਅਜੀਤ ਸਿੰਘ ਖੱਖ, ਸੁਖਜਿੰਦਰ ਸਿੰਘ ਜੌਹਲ, ਗੁਰਦੀਪ ਸਿੰਘ ਕਲਸੀ, ਅਵਤਾਰ ਸਿੰਘ ਵਾਲੀਆ, ਹਰਪਾਲ ਸਿੰਘ ਘੁੰਮਣ, ਰਘਵਿੰਦਰ ਸਿੰਘ ਸਾਹੀ, ਗੁਰਨਾਮ ਸਿੰਘ ਸਲੈਚ, ਪਲਵਿੰਦਰ ਸਿੰਘ ਘੋਤੜਾ, ਰਾਮ ਸਿੰਘ ਨਡਾਲਾ, ਹਰਭਜਨ ਸਿੰਘ ਵਾਲੀਆ, ਬਲਵਿੰਦਰ ਸਿੰਘ ਮੁਲਤਾਨੀ, ਆਰ.ਕੇ. ਰੇਸ਼ਮ ਸਿੰਘ ਪੱਡਾ, ਹੈੱਡ ਗ੍ਰੰਥੀ ਬਲਜਿੰਦਰ ਸਿੰਘ, ਕਥਾਵਾਚਕ ਜੋਬਨਪ੍ਰੀਤ ਸਿੰਘ, ਗ੍ਰੰਥੀ ਰਣਜੀਤ ਸਿੰਘ, ਹੈੱਡ ਗ੍ਰੰਥੀ ਗੁਰਦੀਪ ਸਿੰਘ, ਇੰਸਪੈਕਟਰ ਚੰਚਲ ਸਿੰਘ, ਸੇਵਾਦਾਰ ਭੁਪਿੰਦਰ ਸਿੰਘ, ਜੋਗਾ ਸਿੰਘ, ਨੰਬਰਦਾਰ ਬਲਰਾਮ ਸਿੰਘ ਮਾਨ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਵਾਲੀਆ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |