23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਅਕਸ਼ੈ ਸ਼ਰਮਾ ਦੇ ਉਦਮ ਨਾਲ 12 ਹਜ਼ਾਰ ਸ਼ਰਧਾਲੂਆਂ ਨੇ ਫ਼ਤਹਿਗੜ੍ਹ ਸਾਹਿਬ ਦੀ ਕੀਤੀ ਮੁਫ਼ਤ ਯਾਤਰਾ <br/>

Ad Position 21
No active advertisement
ਅਜੀਤ ਡੈਸਕ 28-12-2025
ਅੰਮਿ੍ਤਸਰ, 27 ਦਸੰਬਰ (ਜਸਵੰਤ ਸਿੰਘ ਜੱਸ)-ਹਲਕਾ ਅੰਮਿ੍ਤਸਰ ਉੱਤਰੀ ਤੋਂ ਭਾਜਪਾ ਦੇ ਸੀਨੀਅਰ ਆਗੂ ਅਕਸ਼ੈ ਸ਼ਰਮਾ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ''ਸਫ਼ਰ-ਏ-ਸ਼ਹਾਦਤ'' ਦੇ ਤਹਿਤ ਹਲਕਾ ਉੱਤਰੀ ਤੋਂ ਸ਼ਰਧਾਲੂਆਂ ਲਈ ਸ੍ਰੀ ਫਤਹਿਗੜ ਸਾਹਿਬ ਦੇ ਦਰਸ਼ਨ ਲਈ ਪਿਛਲੇ ਇੱਕ ਹਫ਼ਤੇ ਤੋਂ ਸ਼ੁਰੂ ਕੀਤੀ ਗਈ ਮੁਫਤ ਬੱਸ ਸੇਵਾ ਦੌਰਾਨ ਕੁੱਲ 150 ਬੱਸਾਂ ਰਾਹੀਂ ਲਗਭਗ 12 ਹਜ਼ਾਰ ਸ਼ਰਧਾਲੂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਗਏ | ਅੱਜ ਆਖ਼ਰੀ ਦਿਨ ਵੀ ਭਾਜਪਾ ਆਗੂ ਅਕਸ਼ੇ ਸ਼ਰਮਾ ਵਲੋਂ 40 ਬੱਸਾਂ ਵੱਖ ਵੱਖ ਧਰਮਾਂ ਨਾਲ ਸੰਬੰਧਤ ਸ਼ਰਧਾਲੂਆਂ ਸਮੇਤ ਰਵਾਨਾ ਕੀਤੀਆਂ ਗਈਆਂ | ਇਸ ਮੌਕੇ ਅਕਸ਼ੈ ਸ਼ਰਮਾ ਨੇ ਕਿਹਾ ਕਿ ਇਸ ਮੁਫਤ ਯਾਤਰਾ ਸੇਵਾ ਦੀ ਸ਼ੁਰੂਆਤ ਉਨ੍ਹਾਂ ਨੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਦੀ ਮਹਾਨਤਾ ਨਾਲ ਜੋੜਨ ਦੇ ਉਦੇਸ਼ ਨਾਲ ਕੀਤੀ ਸੀ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਧਰਮ ਦੀ ਰੱਖਿਆ ਲਈ ਜਿਸ ਅਦੁੱਤੀ ਵੀਰਤਾ ਅਤੇ ਸ਼ਹਾਦਤਾਂ ਦੀ ਮਿਸਾਲ ਕਾਇਮ ਕੀਤੀ, ਉਸਨੂੰ ਸਿਰਫ਼ ਯਾਦ ਕਰਨਾ ਹੀ ਨਹੀਂ, ਬਲਕਿ ਸਮਝਣਾ ਵੀ

Ad Position 22
No active advertisement
ਪਿਛਲੀ ਖ਼ਬਰ ਨਿਗਮ ਕਮਿਸ਼ਨਰ ਵਲੋਂ ਭਗਤਾਂ ਵਾਲਾ ਡੰਪ ਸਾਈਟ 'ਤੇ ਬਾਇਓਰਿਮੀਡੀਏਸ਼ਨ ਕੰਮ ਦੀ ਸਮੀਖਿਆ ਅਗਲੀ ਖ਼ਬਰ ਸਠਿਆਲਾ ਵਿਖੇ 'ਸ਼ਹਾਦਤ ਦਿਵਸ' ਨੂੰ ਸਮਰਪਿਤ ਸਮਾਗਮ
Ad Position 24