ਅੰਮਿ੍ਤਸਰ, 30 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ. ਐੱਫ. ਬੀ. ਯੂ.) ਦੇ ਸੱਦੇ 'ਤੇ ਅੱਜ ਅੰਮਿ੍ਤਸਰ 'ਚ ਵੀ ਯੂਨੀਅਨਾਂ ਨਾਲ ਸੰਬੰਧਿਤ ਵੱਖ-ਵੱਖ ਬੈਂਕਾਂ ਦੇ ਕਰਮਚਾਰੀਆਂ ਵਲੋਂ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਦਫ਼ਤਰ ਲਾਰੈਂਸ ਰੋਡ ਅੰਮਿ੍ਤਸਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੀ. ਐੱਨ. ਬੀ. ਸਟਾਫ ਯੂਨੀਅਨ ਪੰਜਾਬ ਦੇ ਪ੍ਰਧਾਨ ਕਾਮਰੇਡ ਕਿਸ਼ੋਰ ਸਰੀਨ, ਕਾਮਰੇਡ ਰਵੀ ਰਾਜ਼ਦਾਨ, ਕਾਮਰੇਡ ਸੁਰੇਸ਼ ਭਾਟੀਆ, ਕਾਮਰੇਡ ਰਾਜਬੀਰ ਸਿੰਘ, ਕਾਮਰੇਡ ਅੰਕਿਤ ਨਈਅਰ, ਕਾਮਰੇਡ ਗੰਧਰਵ ਦੁੱਗਲ ਅਤੇ ਕਾਮਰੇਡ ਰਾਕੇਸ਼ ਸਰੋਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂ. ਐੱਫ. ਬੀ. ਯੂ. ਲਗਾਤਾਰ ਹੋਰ ਸਰਕਾਰੀ ਵਿਭਾਗਾਂ ਅਤੇ ਵਿੱਤੀ ਸੰਸਥਾਵਾਂ ਦੇ ਅਨੁਸਾਰ ਪੰਜ ਦਿਨਾਂ ਬੈਂਕਿੰਗ ਹਫ਼ਤੇ ਦੀ ਮੰਗ ਕਰ ਰਿਹਾ ਹੈ, ਜਿਸ 'ਚ ਕੰਮ-ਜੀਵਨ ਸੰਤੁਲਨ 'ਚ ਸੁਧਾਰ, ਯੋਜਨਾਬੱਧ ਕਾਰਜਾਂ ਰਾਹੀਂ ਬਿਹਤਰ ਗਾਹਕ ਸੇਵਾ, ਅਤੇ ਬੈਂਕ ਕਰਮਚਾਰੀਆਂ 'ਤੇ ਸੰਚਾਲਨ ਤਣਾਅ ਘਟਾਉਣ ਦਾ ਹਵਾਲਾ ਦਿੱਤਾ ਗਿਆ ਹੈ ਜੋ ਪਹਿਲਾਂ ਹੀ ਵਧੇ ਹੋਏ ਕੰਮ ਦੇ ਘੰਟਿਆਂ ਅਤੇ ਵਧਦੇ ਕੰਮ ਦੇ ਬੋਝ ਨਾਲ ਦੱਬੇ ਹੋਏ ਹਨ | ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ 'ਤੇ ਤੁਰੰਤ ਵਿਚਾਰ ਨਹੀਂ ਕੀਤਾ ਤਾਂ ਉਹ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਹੜਤਾਲ ਕਰਨ ਲਈ ਵੀ ਮਜਬੂਰ ਹੋਣਗੇ |
ਬੈਂਕ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
31-12-2025