14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੁਨਿਆਰੇ ਦੀ ਦੁਕਾਨ 'ਤੇ ਲੁਟੇਰਿਆਂ ਚਲਾਈ ਗੋਲੀ, ਇਕ ਕਾਬੂ ਦੂਜਾ ਫਰਾਰ

Ad Position 21
No active advertisement
ਅਜੀਤ ਡੈਸਕ 31-12-2025

ਅੰਮਿ੍ਤਸਰ, 30 ਦਸੰਬਰ (ਰੇਸ਼ਮ ਸਿੰਘ)-ਸੁਨਿਆਰੇ ਦੀ ਦੁਕਾਨ 'ਤੇ ਦਾਖਲ ਹੋਏ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ, ਜਿਨ੍ਹਾਂ 'ਚੋਂ ਇਕ ਨੂੰ ਸੁਨਿਆਰੇ ਵਲੋਂ ਬੜੀ ਦਲੇਰੀ ਤੇ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਜਦੋਂ ਕਿ ਦੂਜਾ ਫਰਾਰ ਹੋ ਗਿਆ | ਇਹ ਘਟਨਾ ਸੁਨਿਆਰੇ ਦੀ ਦੁਕਾਨ 'ਚ ਲਗੇ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਗਈ | ਏ. ਸੀ. ਪੀ. ਉਤਰੀ ਰਿਸ਼ਭ ਭੋਲਾ ਨੇ ਦੱਸਿਆ ਕਿ ਵਿਜੈ ਨਗਰ ਚੌਂਕੀ ਦੇ ਖੇਤਰ ਏ. ਕੇ. ਜਿਊਲਰਜ਼ ਦੀ ਹੈ ਜਿਸ 'ਚ ਮੋਟਰਸਾਈਕਲ ਸਵਾਰ 2 ਮੁਲਜ਼ਮ ਮੂੰਹ ਸਿਰ ਢੱਕ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਤੇ ਚਾਂਦੀ ਦੀ ਚੈਨ ਵੇਚਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਸੁਨਿਆਰੇ ਨੇ ਚੈਨ ਖਰੀਦਣ ਤੋਂ ਇਨਕਾਰ ਕਰ ਦਿੱਤਾ ਤਾਂ ਇਕ ਨੇ ਪਿਸਤੌਲ ਕੱਢ ਲਿਆ ਤੇ ਗੋਲੀ ਚਲਾ ਦਿੱਤੀ | ਜਿਸ ਨੇ 2 ਗੋਲੀਆਂ ਚਲਾਈਆਂ ਤੇ ਬਾਹਰ ਨਿਕਲ ਗਿਆ, ਜਦੋਂ ਕਿ ਦੂਜੇ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ | ਇਸ 'ਚ ਦੋਵੇਂ ਵਿਅਕਤੀਆਂ ਦੀ ਸ਼ਨਾਖਤ ਹੋ ਗਈ ਤੇ ਫਰਾਰ ਹੋਏ ਵਿਅਕਤੀ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦਾ ਸੱਚ ਸਾਮਣੇ ਲਿਆਂਦਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਪਟਿਆਲਾ ਦੇ ਸਨੌਰ 'ਚ ਪਾਵਨ ਸਰੂਪ ਦੀ ਹੋਈ ਬੇਅਦਬੀ ਦੀ ਐਡਵੋਕੇਟ ਧਾਮੀ ਵਲੋਂ ਨਿੰਦਾ
Ad Position 24