13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਖੇਮਕਰਨ ਸ਼ਹਿਰ 'ਚ ਵਿਧਾਇਕ ਧੁੰਨ ਵਲੋਂ ਨੀਂਹ ਪੱਥਰ <br/>

Ad Position 21
No active advertisement
ਅਜੀਤ ਡੈਸਕ 23-11-2025
ਖੇਮਕਰਨ, 22 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਸਰਕਾਰ ਵਲੋਂ ਸਰਹੱਦੀ ਸ਼ਹਿਰ ਖੇਮਕਰਨ ਦੇ ਗੰਦੇ ਪਾਣੀ ਦੇ ਨਿਕਾਸ ਲਈ ਜਿੱਥੇ ਕਰੋੜਾਂ ਦੀ ਲਾਗਤ ਵਾਲਾ ਟ੍ਰੀਟਮੈਟ ਪਲਾਂਟ ਉਸਾਰਿਆ ਜਾ ਰਿਹਾ ਹੈ, ਉੱਥੇ ਹੁਣ ਸ਼ਹਿਰ ਵਿਚਲੇ ਗੰਦੇ ਪਾਣੀ ਨੂੰ ਸਾਫ ਕਰਕੇ ਅੱਗੇ ਨਿਕਾਸ ਲਈ ਕਰੋੜਾਂ ਦੀ ਲਾਗਤ ਨਾਲ ਜ਼ਮੀਨ ਦੋਜ ਸੀਵਰੇਜ ਪਾਇਪ ਲਾਇਨ ਪਵਾਈ ਜਾ ਰਹੀ ਹੈ, ਇਸ ਲਈ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਸ਼ਹਿਰ ਖੇਮਕਰਨ ਵਿਚ ਨਵੀਂ ਸੀਵਰੇਜ ਪਾਈਪ ਲਾਈਨ ਦਾ ਨੀਂਹ ਪੱਥਰ ਰੱਖਿਆ ਗਿਆ | ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਖੇਮਕਰਨ ਅੰਦਰ ਗੰਦੇ ਪਾਣੀ ਦੀ ਨਿਕਾਸੀ ਦੀ ਵੱਡੀ ਦਿੱਕਤ ਵੇਖਣ ਨੂੰ ਮਿਲ ਰਹੀ ਸੀ, ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ 'ਚ ਇਹ ਮਿਸਾਲਾਂ ਲਿਆਉਣ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਵਾਟਰ ਅਤੇ ਸੀਵਰੇਜ ਬੋਰਡ ਵਲੋਂ ਸ਼ਹਿਰ ਖੇਮਕਰਨ ਦੇ ਪਾਣੀ ਦੀ ਨਿਕਾਸੀ ਵਾਸਤੇ ਐੱਸ.ਟੀ.ਪੀ. ਤੋਂ ਲੈ ਕੇ ਕਸੂਰ ਨਾਲੇ ਤੱਕ ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਜਿਸ 'ਤੇ ਕਰੀਬ 407,53 ਲੱਖ ਦੀ ਲਾਗਤ ਆਵੇਗੀ, ਇਸ ਪਾਈਪ ਲਾਈਨ ਦੀ ਲੰਬਾਈ ਕਰੀਬ ਸਾਢੇ ਪੰਜ ਕਿਲੋਮੀਟਰ ਹੋਵੇਗੀ ਤੇ ਇਹ ਕੰਮ ਛੇ ਮਹੀਨਿਆਂ ਦੇ ਅੰਦਰ ਮੁਕੰਮਲ ਹੋਵੇਗਾ | ਇਸ ਰਾਹੀਂ ਸ਼ਹਿਰ ਖੇਮਕਰਨ ਦੇ ਛੱਪੜਾਂ ਦੇ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ, ਇਹ ਪਾਣੀ ਸਾਫ ਕਰਕੇ ਅੱਗੇ ਸੀਵਰੇਜ ਪਾਈਪ ਲਾਈਨ ਰਾਹੀਂ ਇਹ ਪਾਣੀ ਸਿੰਚਾਈ ਵਾਸਤੇ ਖੇਤਾਂ ਵਿਚ ਵੀ ਵਰਤਿਆ ਜਾ ਸਕੇਗਾ | ਨੌਜਵਾਨਾਂ ਨੂੰ ਖੇਡਾਂ ਵੱਲ ਅਰਕਸ਼ਿਤ ਕਰਨ ਲਈ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ 'ਚ 37 ਖੇਡ ਸਟੇਡੀਅਮ ਉਸਾਰੇ ਜਾ ਰਹੇ ਸਨ, ਜਿੱਸ ਲਈ ਕਰੀਬ 12 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਹੈ | ਇਸ ਮੌਕੇ ਮੰਗਤ ਰਾਮ ਗੁਲਾਟੀ ਸੀਨੀਅਰ ਮੀਤ ਪ੍ਰਧਾਨ ਖੇਮਕਰਨ, ਪ੍ਰਧਾਨ ਕੁਲਤਾਰ ਸਿੰਘ ਖੇੜਾ, ਚੇਅਰਮੈਨ ਬਲਜੀਤ ਸਿੰਘ ਖਹਿਰਾ , ਡਾਇਰੈਕਟਰ ਸੇਵਕਪਾਲ ਸਿੰਘ, ਦਲੇਰ ਸਿੰਘ ਪੱਤੂ ਬਲਾਕ ਪ੍ਰਧਾਨ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਸੁਖਪਾਲ ਸਿੰਘ ਰਾਣਾ, ਨਿਰਮਲ ਸਿੰਘ ਬੱਲ ਕੌਂਸਲਰ, ਗੁਰਜਿੰਦਰ ਸਿੰਘ ਐਕਸੀਅਨ, ਸੁਖਰਾਜ ਸਿੰਘ ਐੱਸ.ਡੀ.ਓ,ਅਮਿਤ ਕੁਮਾਰ ਜੇ.ਈ, ਹੀਰਾ ਸਿੰਘ ਪੀਏ, ਸ਼ੇਰ ਸਿੰਘ, ਬੋਹੜ ਸਿੰਘ, ਮਨਜੀਤ ਸਿੰਘ ਤੇ ਸ਼ਾਮ ਸਿੰਘ ਸਾਰੇ ਕੌਂਸਲਰ, ਡਾਇਰੈਕਟਰ ਸੁਰਜੀਤ ਸਿੰਘ ਭੂਰਾ, ਠੇਕੇਦਾਰ ਰਮੇਸ਼ ਕੁਮਾਰ ਸਮੇਤ ਅਨੇਕਾਂ ਸ਼ਹਿਰ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਮਜ਼ਦੂਰ ਵਿਰੋਧੀ ਲੇਬਰ ਕੋਡਾਂ ਦੀ ਨੋਟੀਫਿਕੇਸ਼ਨ ਜਾਰੀ ਕਰਕੇ ਦੇਸ਼ ਦੇ ਕਿਰਤੀ ਲੋਕਾਂ ਨਾਲ ਵੱਡਾ ਧੋਖਾ... ਅਗਲੀ ਖ਼ਬਰ ਅਕਾਲ ਅਕੈਡਮੀ 'ਚ ਦੋ-ਦਿਨਾ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ <br/>
Ad Position 24