19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਰਿਆਨਾ ਦੁਕਾਨ ਤੋਂ ਲੁਟੇਰੇ ਨਕਦੀ ਖੋਹ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 06-12-2025
ਤਰਨ ਤਾਰਨ, 5 ਦਸੰਬਰ (ਪਰਮਜੀਤ ਜੋਸ਼ੀ)- ਹਥਿਆਰਾਂ ਦੀ ਨੋਕ 'ਤੇ ਮੋਟਰਸਾਈਕਲ ਸਵਾਰ 2 ਲੁਟੇਰਿਆਂ ਵਲੋਂ ਕਰਿਆਨਾ ਦੁਕਾਨ ਦੇ ਮਾਲਕ ਪਾਸੋਂ ਨਗਦੀ ਹੋ ਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ | ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ ਇਸ ਮਾਮਲੇ ਵਿਚ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਸੰਜੀਵ ਕੁਮਾਰ ਪੁੱਤਰ ਗਨੇਸ਼ਦਾਸ ਵਾਸੀ ਰੇਲਵੇ ਲਾਈਨ ਜੰਡਿਆਲਾ ਰੋਡ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਜੰਡਿਆਲਾ ਰੋਡ ਤੇ ਕਰਿਆਨੇ ਦੀ ਦੁਕਾਨ ਕਰਦਾ ਹਾਂ 2 ਦਸੰਬਰ ਨੂੰ ਰਾਤ 7 ਵਜੇ ਦੇ ਕਰੀਬ ਦੋ ਮੋਨੇ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤੇ ਮੋਟਰਸਾਈਕਲ ਮੇਰੀ ਦੁਕਾਨ ਦੇ ਬਾਹਰ ਸਟਾਰਟ ਹੀ ਖੜਾ ਕਰ ਦਿੱਤਾ ਤੇ ਦੁਕਾਨ ਅੰਦਰ ਆ ਕੇ ਆਉਦਿਆਂ ਹੀ ਇਕ ਨੌਜਵਾਨ ਨੇ ਪਿਸਟਲ ਮੇਰੇ ਵੱਲ ਤਾਣ ਦਿੱਤਾ ਤੇ ਜਾਨੋੋਂ ਮਾਰਨ ਦੀ ਧਮਕੀ ਦਿੱਤੀ ਤੇ ਦੂਸਰੇ ਨੌਜਵਾਨ ਨੇ ਸਾਡੇ ਪੈਸਿਆਂ ਵਾਲੇ ਗੱਲੇ ਵਿਚੋਂ ਪੈਸੇ ਕੱਢਣੇ ਸ਼ੁਰੂ ਕਰ ਦਿੱਤੇ ਤੇ ਗੱਲੇ ਵਿਚੋਂ 50 ਹਜ਼ਾਰ ਰੁਪਏ ਸੀ, ਕੱਢ ਕੇ ਫ਼ਰਾਰ ਹੋ ਗਏ | ਥਾਣਾ ਸਿਟੀ ਦੇ ਏ.ਐੱਸ.ਆਈ.ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵਿਚ 'ਆਪ' ਦੇ 9 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਅਗਲੀ ਖ਼ਬਰ ਮਾਸਟਰ ਅੱਛਰਾ ਸਿੰਘ ਲਾਪਰਾਂ ਦੀ ਯਾਦ 'ਚ ਵਿਦਿਆਰਥੀਆਂ ਨੂੰ ਬਲੇਜ਼ਰ ਵੰਡੇ
Ad Position 24