ਤਰਨ ਤਾਰਨ, 5 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਦੀ ਚੋਣ ਸੰਬੰਧੀ ਵੀਰਵਾਰ ਨੂੰ ਲਈਆਂ ਗਈਆਂ ਨਾਮਜ਼ਦਗੀਆਂ ਸੰਬੰਧੀ ਸ਼ੁੱਕਰਵਾਰ ਨੂੰ ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਗਈ | ਵਧੀਕ ਡਿਪਟੀ ਕਮਿਸ਼ਨਰ ਜਨਰਲ-ਕਮ-ਰਿਟਰਨਿੰਗ ਅਫ਼ਸਰ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਜ਼ਿਲ੍ਹੇ ਦੇ 20 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚੋਂ 9 ਜ਼ੋਨਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਜਾਣ 'ਤੇ ਉਹ ਜੇਤੂ ਕਰਾਰ ਦਿੱਤੇ ਗਏ, ਜਦਕਿ ਖਡੂਰ ਸਾਹਿਬ ਜ਼ੋਨ ਵਿਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਚਾਰੇ ਉਮੀਦਵਾਰਾਂ ਦੇ ਕਾਗਜ਼ ਅਯੋਗ ਪਾਏ ਜਾਣ 'ਤੇ ਇਥੇ ਚੋਣ ਨਹੀਂ ਹੋਵੇਗੀ | ਬਾਕੀ ਬਚੇ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਵਿਚ ਮੁਕਾਬਲਾ ਹੋਵੇਗਾ | ਜ਼ਿਲ੍ਹਾ ਪ੍ਰੀਸ਼ਦ ਦੀ ਇਸ ਚੋਣ ਵਿਚ ਮੁੰਡਾਪਿੰਡ ਅਨੁਸੂਚਿਤ ਜਾਤੀ ਇਸਤਰੀ ਵਿਚ 'ਆਪ' ਦੀ ਸ਼ੋਭਾ ਕੁਮਾਰੀ, ਪੱਖੋਕੇ ਜ਼ੋਨ ਵਿਚ 'ਆਪ' ਦੀ ਰਾਜਵਿੰਦਰ ਕੌਰ, ਘਰਿਆਲਾ ਅਨੁਸੂਚਿਤ ਜਾਤੀ ਵਿਚ 'ਆਪ' ਦੇ ਮਹਿੰਦਰ ਸਿੰਘ, ਮਹਿਮੂਦਪੁਰਾ ਅਨੁਸੂਚਿਤ ਜਾਤੀ ਵਿਚ 'ਆਪ' ਦੇ ਅਮਰੀਕ ਸਿੰਘ, ਮਾੜੀ ਮੇਘਾ ਇਸਤਰੀ ਵਿਚ 'ਆਪ' ਦੀ ਜਤਿੰਦਰ ਕੌਰ, ਗੱਗੋਬੂਹਾ ਜਨਰਲ ਵਿਚ 'ਆਪ' ਦੇ ਅੰਗਦਦੀਪ ਸਿੰਘ ਸੋਹਲ, ਕਸੇਲ ਇਸਤਰੀ ਵਿਚ 'ਆਪ' ਦੀ ਹਰਜਿੰਦਰ ਕੌਰ, ਅੱਡਾ ਝਬਾਲ ਇਸਤਰੀ ਵਿਚ 'ਆਪ' ਦੀ ਸੁਸ਼ਮਾ ਰਾਣੀ ਅਤੇ ਪਲਾਸੌਰ ਅਨੁਸੂਚਿਤ ਜਾਤੀ ਇਸਤਰੀ ਵਿਚ 'ਆਪ' ਦੇ ਕੰਵਲ ਗਿੱਲ ਦੇ ਹੀ ਸਿਰਫ਼ ਕਾਗਜ਼ ਸਹੀ ਪਾਏ ਗਏ ਅਤੇ ਇਹ ਬਿਨਾਂ ਮੁਕਾਬਲਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਭਲਾਈਪੁਰ ਡੋਗਰਾ ਵਿਖੇ ਕਾਂਗਰਸ ਦੀ ਅਮਰੀਕ ਕੌਰ ਅਤੇ ਆਮ ਆਦਮੀ ਪਾਰਟੀ ਦੀ ਰੁਪਿੰਦਰ ਕੌਰ ਵਿਚਕਾਰ ਮੁਕਾਬਲਾ ਹੋਵੇਗਾ, ਗੋਇੰਦਵਾਲ ਸਾਹਿਬ ਜਨਰਲ ਵਿਚ ਆਮ ਆਦਮੀ ਪਾਰਟੀ ਦੇ ਸੇਵਕਪਾਲ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਹੀ ਸੁਖਬੀਰ ਸਿੰਘ ਵਿਚ ਮੁਕਾਬਲਾ ਹੋਵੇਗਾ, ਸਰਹਾਲੀ ਕਲਾਂ ਜਨਰਲ ਵਿਚ ਵੀ 'ਆਪ' ਦੇ ਗੁਰਦਿਆਲ ਸਿੰਘ ਅਤੇ 'ਆਪ' ਦੇ ਹੀ ਹੀਰਾ ਸਿੰਘ ਵਿਚ ਮੁਕਾਬਲਾ ਹੋਵੇਗਾ, ਨੌਸ਼ਹਿਰਾ ਪੰਨੂੰਆਂ ਜਨਰਲ ਵਿਚ ਕਾਂਗਰਸ ਦੇ ਬਲਬੀਰ ਸਿੰਘ, ਕਾਂਗਰਸ ਦੇ ਗੰਗਾ ਸਿੰਘ, 'ਆਪ' ਦੇ ਰਜਿੰਦਰ ਸਿੰਘ, 'ਆਪ' ਦੇ ਸੁਰਜੀਤ ਸਿੰਘ, 'ਆਪ' ਦੇ ਬਖਸ਼ੀਸ਼ ਸਿੰਘ, ਆਜ਼ਾਦ ਅਨੂਪ ਸਿੰਘ ਦੇ ਵਿਚਕਾਰ ਮੁਕਾਬਲਾ ਹੋਵੇਗਾ | ਸੇਰੋਂ ਇਸਤਰੀ ਜਨਰਲ ਵਿਚ 'ਆਪ' ਦੇ ਰਮਨਦੀਪ ਕੌਰ ਅਤੇ 'ਆਪ' ਦੇ ਹੀ ਦਰਸ਼ਨ ਕੌਰ ਵਿਚ ਮੁਕਾਬਲਾ ਹੋਵੇਗਾ, ਮਾਣੋਚਾਲ੍ਹ ਕਲਾਂ ਅਨੁਸੂਚਿਤ ਜਾਤੀ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਜਗੀਰ ਕੌਰ ਅਤੇ 'ਆਪ' ਦੇ ਪੂਰਨ ਸਿੰਘ ਵਿਚਕਾਰ ਮੁਕਾਬਲਾ ਹੋਵੇਗਾ, ਕੈਰੋਂ ਜਨਰਲ ਵਿਖੇ ਕਾਂਗਰਸ ਦੇ ਰਸ਼ਪਾਲ ਸਿੰਘ, 'ਆਪ' ਦੇ ਸਿਕੰਦਰ ਸਿੰਘ, ਆਜ਼ਾਦ ਸਤਨਾਮ ਸਿੰਘ, ਕਾਗਰਸ ਦੀ ਕਰਮਜੀਤ ਕੌਰ, ਅਕਾਲੀ ਦਲ ਦੇ ਗੁਰਦੀਪ ਸਿੰਘ, ਅਕਾਲੀ ਦਲ ਦੇ ਹਰਬੀਰ ਸਿੰਘ ਵਿਚ ਮੁਕਾਬਲਾ ਹੋਵੇਗਾ, ਸਭਰਾ ਦੇ ਅਨੁਸੂਚਿਤ ਜਾਤੀ ਜ਼ੋਨ ਵਿਚ 'ਆਪ' ਦੇ ਜਗਜੀਤ ਸਿੰਘ ਅਤੇ ਭਾਜਪਾ ਦੇ ਜਸਬੀਰ ਸਿੰਘ ਵਿਚਕਾਰ ਮੁਕਾਬਲਾ ਹੋਵੇਗਾ, ਵਲਟੋਹਾ ਜਨਰਲ ਵਿਚ 'ਆਪ' ਦੇ ਗੁਰਪ੍ਰਸੰਨ ਸਿੰਘ, ਅਕਾਲੀ ਦਲ ਦੇ ਸੁਰਜੀਤ ਸਿੰਘ, 'ਆਪ' ਦੀ ਸੁਖਦੀਪ ਕੌਰ, ਕਾਂਗਰਸ ਦੇ ਗੁਰਮੀਤ ਕੌਰ ਅਤੇ ਕਾਂਗਰਸ ਦੇ ਸਾਰਜ ਸਿੰਘ ਵਿਚਕਾਰ ਮੁਕਾਬਲਾ ਹੋਵੇਗਾ, ਸੁਰ ਸਿੰਘ ਦੇ ਸ਼ੋ੍ਰਮਣੀ ਅਕਾਲੀ ਦਲ ਪਰਮਜੀਤ ਕੌਰ, 'ਆਪ' ਦੇ ਹਰਭਿੰਦਰ ਕੌਰ ਅਤੇ ਕਾਂਗਰਸ ਦੀ ਪਰਮਜੀਤ ਕੌਰ ਵਿਚਕਾਰ ਮੁਕਾਬਲਾ ਹੋਵੇਗਾ | ਜ਼ੋਨ ਖਡੂਰ ਸਾਹਿਬ ਅਨੁਸੂਚਿਤ ਜਾਤੀ ਇਸਤਰੀ ਵਿਚ ਅਕਾਲੀ ਦਲ ਦੀ ਰਣਜੀਤ ਕੌਰ, ਆਜ਼ਾਦ ਨਰਿੰਦਰ ਕੌਰ, ਕਾਂਗਰਸ ਦੀ ਵਰਿੰਦਰ ਕੌਰ, ਆਜਾਦ ਕੰਵਲਪ੍ਰੀਤ ਕੌਰ ਅਤੇ ਆਮ ਆਦਮੀ ਪਾਰਟੀ ਦੀ ਮਨਪ੍ਰੀਤ ਕੌਰ ਦੀ ਨਾਮਜਦਗੀ ਅਯੋਗ ਹੋਣ ਕਾਰਨ ਇਥੇ ਚੋਣ ਸੰਬੰਧੀ ਦੁਬਾਰਾ ਨਾਮਜ਼ਦਗੀ ਪੱਤਰ ਲਏ ਜਾਣਗੇ |