21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ਼ੂਗਰ ਅਤੇ ਬੀ.ਪੀ. ਦਾ ਵਧਣਾ ਕੰਨਾਂ ਲਈ ਹਾਨੀਕਾਰਕ- ਡਾ. ਰੰਧਾਵਾ <br/>

Ad Position 21
No active advertisement
ਅਜੀਤ ਡੈਸਕ 24-12-2025
ਤਰਨ ਤਾਰਨ, 23 ਦਸੰਬਰ (ਹਰਿੰਦਰ ਸਿੰਘ)- ਅੱਜ ਕੱਲ੍ਹ ਖਾਣ ਪੀਣ ਦੀਆਂ ਗਲਤ ਆਦਤਾਂ, ਕਸਰਤ ਨਾ ਕਰਨਾ ਅਤੇ ਜੈਨੀਟਿਕ ਕਾਰਨਾਂ ਕਰਕੇ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ ਵਧਣ ਲੱਗ ਜਾਂਦਾ ਹੈ | ਸ਼ੁਰੂਆਤ ਵਿਚ ਕਾਫ਼ੀ ਮਰੀਜਾਂ ਨੂੰ ਇਸ ਦੇ ਵਧਣ ਦਾ ਪਤਾ ਨਹੀਂ ਚੱਲਦਾ, ਜਿਸ ਕਾਰਨ ਵਧਿਆ ਹੋਇਆ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਮਨੁੱਖ ਦੀ ਕੰਨ ਦੀ ਸੁਣਨ ਵਾਲੀ ਨਾੜੀ ਨੂੰ ਕਮਜੋਰ ਜਾਂ ਬੰਦ ਕਰ ਦਿੰਦਾ ਹੈ, ਜਿਸ ਕਾਰਨ ਮਰੀਜਾਂ ਨੂੰ ਕੰਨਾਂ ਤੋਂ ਘੱਟ ਸੁਣਨਾ ਸ਼ੁਰੂ ਹੋ ਜਾਂਦਾ ਹੈ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਵਧੇ ਹੋਏ ਬੀ.ਪੀ. ਅਤੇ ਸ਼ੂਗਰ ਕਾਰਨ ਕੁਝ ਮਰੀਜਾਂ ਨੂੰ ਕੰਨਾਂ ਵਿਚ ਛਾਂ-ਛਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ, ਮਰੀਜਾਂ ਨੂੰ ਕੰਨ ਭਾਰੇ ਲੱਗਦੇ ਹਨ ਅਤੇ ਕੁਝ ਮਰੀਜਾਂ ਨੂੰ ਕੰਨ ਬੰਦ ਲੱਗਦੇ ਹਨ | ਇਸ ਤੋਂ ਬਚਣ ਲਈ ਸਾਨੂੰ ਆਪਣੇ ਸਮੇਂ-ਸਮੇਂ ਸਿਰ ਟੈਸਟ ਕਰਵਾਉਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਆਪਣਾ ਸ਼ੂਗਰ, ਬੀ.ਪੀ. ਰੁਟੀਨ ਵਿਚ ਚੈਕ ਕਰਵਾਉਣਾ ਚਾਹੀਦਾ ਹੈ, ਤਾਂ ਜੋ ਕੰਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ 2 ਪਿਸਟਲਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ 4 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. <br/> ਅਗਲੀ ਖ਼ਬਰ ਨਰੇਗਾ ਤੋੜਨ ਵਿਰੁੱਧ ਮਜ਼ਦੂਰਾਂ ਵਲੋਂ ਪ੍ਰਦਰਸ਼ਨ <br/>
Ad Position 24