ਫਤਿਆਬਾਦ, 23 ਦਸੰਬਰ (ਹਰਵਿੰਦਰ ਸਿੰਘ ਧੂੰਦਾ)- ਕਸਬਾ ਫਤਿਆਬਾਦ ਸਥਿਤ ਗੁਰਦੁਆਰਾ ਗੁਰੂ ਨਾਨਕ ਪੜਾਉ ਸਾਹਿਬ ਬਾਬਾ ਜੀਵਨ ਸਿੰਘ ਪ੍ਰਬੰਧਕੀ ਕਮੇਟੀ ਵਲੋਂ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਸੰਬੰਧ 'ਚ 21 ਦਸੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਅਤੇ 22 ਦਸੰਬਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਸਬੰਧ 'ਚ 23 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੱੁਲੇ੍ਹ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ | ਜਿਸ 'ਚ ਭਾਈ ਬਖਸ਼ੀਸ਼ ਸਿੰਘ ਰਾਣੀਵਲਾਹ ਦੇ ਬੀਬੀਆਂ ਦੇ ਢਾਡੀ ਜਥੇ ਵਲੋਂ ਚਮਕੌਰ ਸਾਹਿਬ ਦੇ ਸ਼ਹੀਦਾਂ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਦਾ ਪ੍ਰਸੰਗ ਵਿਸਥਾਰ ਨਾਲ ਸੁਣਾਇਆ | ਇਸ ਮੌਕੇੇ ਦੀਵਾਨ ਵਿਚ ਹਾਜ਼ਰੀ ਭਰਨ ਵਾਲਿਆਂ ਵਿਚ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ, ਸਾ. ਸਰਪੰਚ ਭੁਪਿੰਦਰ ਸਿੰਘ ਭਿੰਦਾ, ਸਾ.ਸਰਪੰਚ ਸੁਰਿੰਦਰ ਸਿੰਘ ਛਿੰਦੂ ਮਾਬਰ ਬਲਾਕ ਸੰਮਤੀ, ਜਗਜੀਤ ਸਿੰਘ ਕਾਲੂ, ਸੁਖਵਿੰਦਰ ਸਿੰਘ ਸਹੋਤਾ, ਠੇਕੇਦਾਰ ਬਲਕਾਰ ਸਿੰਘ, ਕਾਂਗਰਸੀ ਆਗੂ ਮਹਿੰਦਰ ਸਿੰਘ ਕੰਬੋਜ, ਨੰਬਰਦਾਰ ਸੰਤੋਖ ਸਿੰਘ, ਭੁਪਿੰਦਰ ਸਿੰਘ ਟੀਟੂ, ਏ.ਐੱਸ ਆਈ ਰਣਜੀਤ ਸਿੰਘ, ਸੁਰਜੀਤ ਸਿੰਘ ਨੰਡਾ, ਠੇਕੇਦਾਰ ਸੁਖਦੇਵ ਸਿੰਘ, ਗੁਰਭੇਜ ਸਿੰਘ ਭੇਜੀ, ਅਵਤਾਰ ਸਿੰਘ ਭੰਗੂ, ਜਸਵਿੰਦਰ ਸਿੰਘ ਜੱਸ, ਹਰਜੀਤ ਸਿੰਘ ਪੈਲੇਸ ਵਾਲੇ, ਗੁਰਦੇਵ ਸਿੰਘ ਲਾਲੀ, ਮਹਿੰਦਰ ਸਿੰਘ ਨਿਰਾਲਾ, ਸਤਨਾਮ ਸਿੰਘ ਮਾਸਟਰ, ਪਿਆਰਾ ਸਿੰਘ ਸੁਸਾਇਟੀ ਵਾਲੇ, ਗੁਰਚਰਨ ਸਿੰਘ ਪਿ੍ੰਸ, ਬਲਦੇਵ ਸਿੰਘ ਕੰਬੋਜ, ਜਥੇ.ਸਵਰਨ ਸਿੰਘ, ਬਾਬਾ ਜਸਕਰਨ ਸਿੰਘ, ਬਾਬਾ ਰਣਬੀਰ ਸਿੰਘ ਹੈਪੀ, ਹਰਪਾਲ ਸਿੰਘ ਤਬਲਾ ਵਾਦਕ, ਧਰਮਿੰਦਰ ਸਿੰਘ, ਰਾਜਿੰਦਰ ਸਿੰਘ ਰਾਜੂ, ਮੈਂਬਰ ਬਲਵਿੰਦਰ ਸਿੰਘ, ਠੇਕੇਦਾਰ ਸਰਬਜੀਤ ਸਿੰਘ, ਸੁਖਵੰਤ ਸਿੰਘ ਭੱਪੀ ਅਤੇ ਹੋਰਨਾਂ ਨੇ ਹਾਜ਼ਰੀ ਭਰੀ |