ਮੀਆਂਵਿੰਡ, 23 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)- ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਜਥੇਦਾਰ ਗੁਰਨਾਮ ਸਿੰਘ ਕੰਗ ਨਮਿਤ ਉਨ੍ਹਾਂ ਦੇ ਗ੍ਰਹਿ ਵਿਖੇ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਨਾਲ ਆਈ ਹੋਈ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ | ਇਸ ਮੌਕੇ ਡੇਰਾ ਬਾਬਾ ਮੋਹਨ ਦਾਸ ਜੀ ਸਰਾਂ ਤਲਵੰਡੀ ਦੇ ਗੱਦੀ ਨਸ਼ੀਨ ਬਾਬਾ ਨਿਰਮਲ ਸਿੰਘ, ਢਾਡੀ ਗੁਰਪ੍ਰੀਤ ਸਿੰਘ ਵਲੋਂ ਵੀ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂਆਂ, ਜਿਨ੍ਹਾਂ 'ਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ, ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ, ਸਰਕਲ ਪ੍ਰਧਾਨ ਪੂਰਨ ਸਿੰਘ ਖਲਚੀਆਂ, ਸਾਬਕਾ ਸਰਪੰਚ ਕਸ਼ਮੀਰ ਸਿੰਘ ਗਗੜੇਵਾਲ, ਬੀ.ਡੀ.ਪੀ.ਓ. ਖਡੂਰ ਸਾਹਿਬ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਬਿੱਲਾ ਵੈਰੋਵਾਲ, ਹਰਿੰਦਰਪਾਲ ਸਿੰਘ ਰਾਜਾ ਮੱਲ੍ਹਾ, ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ, ਜਰਮਨਜੀਤ ਸਿੰਘ ਕੰਗ, ਸੰਮਤੀ ਮੈਂਬਰ ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਸਰਪੰਚ ਪ੍ਰਦੀਪ ਸਿੰਘ ਬੋਦੇਵਾਲ, ਸਰਪੰਚ ਹਰਜਿੰਦਰ ਸਿੰਘ ਟੌਂਗ, ਸਰਪੰਚ ਕੁਲਬੀਰ ਸਿੰਘ ਪੁਰੇਵਾਲ, ਸਰਪੰਚ ਪਰਮਜੀਤ ਸਿੰਘ ਦੇਲਾਂਵਾਲ, ਸਰਪੰਚ ਹਰਪਾਲ ਸਿੰਘ ਜਵੰਦਪੁਰ, ਸਰਪੰਚ ਬਲਵਿੰਦਰ ਸਿੰਘ ਸੱਕਿਆਂਵਾਲੀ, ਸਰਪੰਚ ਹਰਪ੍ਰੀਤ ਸਿੰਘ ਅਹਿਮਦਪੁਰ, ਭਾਈ ਅੰਮਿ੍ਤਪਾਲ ਦਾ ਸੁਖਚੈਨ ਸਿੰਘ ਜੱਲੂਪੁਰ ਖੇੜਾ ਅਤੇ ਪਰਿਵਾਰਕ ਮੈਂਬਰਾਂ ਵਿਚ ਜਥੇਦਾਰ ਪ੍ਰੀਤਮ ਸਿੰਘ, ਸਰਪੰਚ ਜਗਬੀਰ ਸਿੰਘ, ਸਤਬੀਰ ਸਿੰਘ, ਫਤਿਹਬੀਰ ਸਿੰਘ, ਜੈਮਲ ਸਿੰਘ, ਬਖ਼ਤਾਵਰ ਸਿੰਘ, ਕਰਤਾਰ ਸਿੰਘ, ਚਮਕੌਰ ਸਿੰਘ ਯੂ.ਕੇ., ਕੁਲਵੰਤ ਸਿੰਘ ਮੁਰਾਦਪੁਰ, ਸਰਵਣ ਸਿੰਘ ਮੱਟੂ ਘੱਗੇ, ਅਤੇ ਸਾਬਕਾ ਸਰਪੰਚ ਪ੍ਰਭਦੀਪ ਸਿੰਘ ਉੱਪਲ, ਡਾ. ਪਰਮਜੀਤ ਸਿੰਘ, ਤੇਜਵੰਤ ਸਿੰਘ, ਮੈਂਬਰ ਪਰਮਜੀਤ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਜਗਦੀਪ ਸਿੰਘ ਮਾਨ, ਗੁਰਮੇਜ ਸਿੰਘ ਚੀਮਾ, ਸੂਬੇਦਾਰ ਸੁਖਵਿੰਦਰ ਸਿੰਘ ਪ੍ਰਧਾਨ ਸਹਿਕਾਰੀ ਸੁਸਾਇਟੀ, ਹਰਦੀਪ ਸਿੰਘ ਫ਼ੌਜੀ, ਲੱਖਾ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਸਰਾਂ, ਥਾਣੇਦਾਰ ਸਰਦੂਲ ਸਿੰਘ, ਸਾਬਕਾ ਥਾਣੇਦਾਰ ਮਹਿੰਦਰ ਸਿੰਘ, ਦਲਬੀਰ ਸਿੰਘ ਦੇਲਾਂਵਾਲ, ਸਾਬਕਾ ਸਰਪੰਚ ਪਰਮਜੀਤ ਸਿੰਘ ਸਰਾਂ ਸਮੇਤ ਸਾਕ ਸਬੰਧੀਆਂ, ਦੋਸਤਾਂ ਮਿੱਤਰਾਂ ਅਤੇ ਪਿੰਡ ਵਾਸੀਆਂ ਹਾਜ਼ਰੀ ਭਰਦੇ ਹੋਏ ਜਥੇਦਾਰ ਗੁਰਨਾਮ ਸਿੰਘ ਕੰਗ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਉਪਰੰਤ ਸਟੇਜ ਸੈਕਟਰੀ ਜਥੇਦਾਰ ਹਰਦੇਵ ਸਿੰਘ ਨਾਗੋਕੇ ਵਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ |