ਤਰਨ ਤਾਰਨ, 25 ਦਸੰਬਰ (ਇਕਬਾਲ ਸਿੰਘ ਸੋਢੀ)- ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪੰਜਾਬ ਦੇ ਚੌਣਵੇਂ ਸਕੂਲਾਂ ਵਿਚ ਸੱਤਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਕਰਵਾਈ ਗਈ ਜਿਸ ਤਹਿਤ ਐੱਸ.ਐੱਸ.ਐੱਸ. ਪਬਲਿਕ ਸਕੂਲ ਜੰਡੋਕੇ ਦੇ ਵਿਦਿਅਰਥੀਆ ਪਹਿਲੀ ਵਾਰ ਭਾਗ ਲੈਂਦਿਆਂ ਇਕ ਪੁਜ਼ੀਸ਼ਨ ਜ਼ੋਨ ਵਿਚੋਂ ਤੇ ਪੰਜ ਪੁਜ਼ੀਸ਼ਨਾਂ ਇਕਾਈ ਦੀ ਮੈਰਿਟ ਵਿਚੋਂ ਪ੍ਰਾਪਤ ਕੀਤੀਆਂ | ਜ਼ੋਨ ਵਿਚੋੋਂ ਜਸਕੀਰਤ ਸਿੰਘ ਨੇ ਅੱਠਵੀਂ ਕਲਾਸ ਵਿਚੋਂ ਪੁਜੀਸ਼ਨ ਪ੍ਰਾਪਤ ਕੀਤੀ ਅਤੇ ਛੇਵੀਂ ਕਲਾਸ ਦੀ ਸੀਰਤਦੀਪ ਕੌਰ ਨੇ ਪਹਿਲਾ ਤੇ ਗੁਰਲੀਨ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ | ਅੱਠਵੀਂ ਕਲਾਸ ਦੀ ਮੈਰਿਟ ਵਿਚੋਂ ਹਰਮਨਦੀਪ ਕੌਰ ਤੇ ਅਨੂੰਦੀਪ ਕੌਰ ਨੇ ਪਹਿਲਾ ਸਥਾਨ ਤੇ ਅਰਸ਼ਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ | ਪੁਜੀਸ਼ਨ ਪ੍ਰਾਪਤ ਵਿਦਿਆਰਥਣਾਂ ਨੂੰ ਕਿਤਾਬਾਂ ਦੇ ਸੈੱਟ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਪਾਸ ਹੋਏ ਸਾਰੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਦਿੱਤੇ ਗਏ | ਇਸ ਮੌਕੇ ਤਰਕਸੀਲ ਆਗੂ ਮਾਸਟਰ ਤਸਵੀਰ ਸਿੰਘ ਤੇ ਜ਼ੋਨ ਮੀਡੀਆ ਮੁਖੀ ਰਜਵੰਤ ਬਾਗੜੀਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੂੜੀਵਾਦੀ ਰਸਮਾਂ, ਵਹਿਮਾਂ ਭਰਮਾਂ, ਅੰਧਵਿਸ਼ਵਾਸਾਂ, ਗੈਰ ਵਿਗਿਆਨਕ ਵਰਤਾਰਿਆਂ, ਕਿਸਮਤਵਾਦੀ, ਨਸ਼ਿਆਂ, ਲੱਚਰ ਸਾਹਿਤ ਤੇ ਮਾੜੇ ਗੀਤਾਂ ਤੋਂ ਦੂਰ ਰਹਿ ਕੇ ਇਕ ਵਧੀਆ ਸਮਾਜ ਦੀ ਸਿਰਜਣਾ ਵਿਚ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ | ਉਨ੍ਹਾਂ ਹੱਥ ਦੀ ਸਫਾਈ ਦੇ ਹੈਰਾਨੀਜਨਕ ਟਰਿੱਕ ਵਿਖਾਵੇ ਤੇ ਇਨ੍ਹਾਂ ਟਰਿੱਕਾਂ ਪਿੱਛੇ ਛਿਪੀ ਸਚਾਈ ਬਾਰੇ ਜਾਣਕਾਰੀ ਦਿੱਤੀ | ਸਕੂਲ ਪਿ੍ੰਸੀਪਲ ਹਰਪ੍ਰੀਤ ਕੌਰ ਤੇ ਐੱਮ.ਡੀ. ਗੁਲਵਿੰਦਰ ਸਿੰਘ ਨੇ ਤਰਕਸ਼ੀਲਾਂ ਦੇ ਸਮਾਜ ਭਲਾਈ ਅਤੇ ਵਿਗਿਆਨਕ ਵਿਚਾਰਾਂ ਸੰਬੰਧੀ ਵਿਦਿਆਰਥੀ ਵਰਗ ਨੂੰ ਚੇਤੰਨ ਕਰਨ ਦੀ ਪ੍ਰਸੰਸਾ ਕੀਤੀ | ਇਸ ਮੌਕੇ ਐੱਮ.ਡੀ. ਗੁਲਵਿੰਦਰ ਸਿੰਘ ਅਤੇ ਮੋਹਨ ਸਿੰਘ ਸੰਧੂ, ਪਿ੍ੰਸੀਪਲ ਹਰਪ੍ਰੀਤ ਕੌਰ, ਸਿਮਰਨਜੀਤ ਕੌਰ, ਕਿਰਨਜੀਤ ਕੌਰ, ਜੈਸਮੀਨ ਕੌਰ, ਕੰਵਲਜੀਤ ਕੌਰ, ਕਿਰਨਬੀਰ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ, ਕੁਲਦੀਪ ਕੌਰ, ਸੰਦੀਪ ਕੌਰ ਆਦਿ ਮੌਜੂਦ ਸਨ |