18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਲਈ ਅੰਮਿ੍ਤਸਰ ਤੋਂ ਹਵਾਈ ਸੇਵਾ ਸ਼ੁਰੂ ਕਰੇ ਕੇਂਦਰ ਸਰਕਾਰ- ਛੀਨਾ

Ad Position 21
No active advertisement
ਅਜੀਤ ਡੈਸਕ 28-12-2025
ਹਰਸਾ ਛੀਨਾ, 27 ਦਸੰਬਰ (ਕੜਿਆਲ)- ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਅਤੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸੀਨੀਅਰ ਨੌਜੁਆਨ ਆਗੂ ਗੁਰਸ਼ਰਨ ਸਿੰਘ ਛੀਨਾ ਨੇ ਕੇਂਦਰ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਸਿੱਖ ਧਰਮ ਦੇ ਦੋ ਅਹਿਮ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਅਤੇ ਸ੍ਰੀ ਅਕਾਲ ਤਖਤ ਸਾਹਿਬ ਅੰਮਿ੍ਤਸਰ ਦੇ ਸਥਾਨਾ ਨੂੰ ਹਵਾਈ ਸੇਵਾ ਨਾਲ ਜੋੜਦਿਆਂ ਅੰਮਿ੍ਤਸਰ-ਨੰਦੇੜ ਦਰਮਿਆਨ ਹਵਾਈ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ | ਇਸ ਸੰਬੰਧੀ ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਵਿਚਲਾ ਕਿਲ੍ਹਾ ਵਿਖੇ ਸਰਪੰਚ ਅੰਗਰੇਜ ਸਿੰਘ ਦੇ ਗ੍ਰਹਿ ਵਿਖੇ ਪੁੱਜੇ ਸ. ਛੀਨਾ ਨੇ ਅਜੀਤ ਨਾਲ ਵਿਸੇਸ਼ ਗਲੱਬਾਤ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਹਰ ਸਾਲ ਪੰਜਾਬ ਦੇ ਲੱਖਾਂ ਸਿੱਖ ਸ਼ਰਧਾਲੂ ਨਤਮਸਤਕ ਹੁੰਦੇ ਹਨ, ਜਿਨ੍ਹਾਂ 'ਚ ਬਹੁਤ ਜਿਆਦਾ ਐਨ.ਆਰ.ਆਈ ਪਰਿਵਾਰ ਹੁੰਦੇ ਹਨ ਜੋ ਕਿ ਵਿਦੇਸ਼ ਤੋਂ ਪੰਜਾਬ ਵਾਪਸ ਪਰਤਣ ਉਪਰੰਤ ਸਿੱਖ ਧਰਮ ਦੇ ਪੰਜਾਂ ਤਖਤਾਂ ਦੇ ਦਰਸ਼ਨ ਕਰਨ ਲਈ ਉਤਸੁਕ ਹੁੰਦੇ ਹਨ ਪਰ ਰੇਲਗੱਡੀ ਰਾਹੀਂ ਵੱਧ ਸਮੇਂ ਦੀ ਬਰਬਾਦੀ ਕਾਰਨ ਉਹ ਗੁਰਧਾਮਾਂ ਦੇ ਦਰਸ਼ਾ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ | ਸ. ਛੀਨਾ ਨੇ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਕਿੰਜਾਰਾਪੂ ਰਾਮਮੋਹਨ ਨਾਇਡੂ ਅਤੇ ਕੇਂਦਰੀ ਸ਼ਹਿਰੀ ਹਵਾਬਾਜੀ ਰਾਜ ਮੰਤਰੀ ਮੁਰਲੀਧਰ ਮੋਹਲ ਤੋਂ ਮੰਗ ਕੀਤੀ ਕਿ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਅੰਮਿ੍ਤਸਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਕੋਵਿਡ ਦੌਰਾਨ ਬੰਦ ਕੀਤੀ ਹਵਾਈ ਸੇਵਾ ਨੂੰ ਸੁਰੂੂ ਕੀਤਾ ਜਾਵੇ | ਇਸ ਸਮੇਂ ਉਨ੍ਹਾਂ ਨਾਲ ਕੁਲਵਿੰਦਰ ਸਿੰਘ ਔਲਖ ਸਾ. ਮੀਤ ਪ੍ਰਧਾਨ, ਹਰਜੀਤ ਸਿੰਘ ਵਰਨਾਲੀ, ਸਰਪੰਚ ਅੰਗਰੇਜ ਸਿੰਘ ਵਿਚਲਾ ਕਿਲ੍ਹਾ, ਰਣਜੀਤ ਸਿੰਘ ਰਾਣਾ ਜਸਤਰਵਾਲ, ਗੁਰਬਖ਼ਸ਼ੀਸ਼ ਸਿੰਘ ਧਾਰੀਵਾਲ, ਯਾਦਵਿੰਦਰ ਸਿੰਘ ਛੀਨਾ, ਹਰਦੇਵ ਸਿੰਘ ਗੋਲਾ ਸਮੇਤ ਹੋਰ ਆਮ ਆਦਮੀ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਪਹਿਰਾ ਜਪ-ਤਪ ਸਮਾਗਮ ਅਗਲੀ ਖ਼ਬਰ ਜੰਡਿਆਲਾ ਰੋਡ 'ਤੇ ਸਟਰੀਟ ਲਾਈਟਾਂ ਬੰਦ ਰਹਿਣ ਕਾਰਨ ਲੁੱਟਾਂ-ਖੋਹਾਂ ਦਾ ਡਰ ਬਣਿਆ <br/>
Ad Position 24