ਟਾਹਲੀ ਸਾਹਿਬ, 27 ਦਸੰਬਰ (ਵਿਨੋਦ ਭੀਲੋਵਾਲ)-ਟੈਕਨੀਕਲ ਸਰਵਿਸ ਯੂਨੀਅਨ ਸਬ- ਅਰਬਨ ਸਰਕਲ ਅੰਮਿ੍ਤਸਰ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਗੁਰਵਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੀਤੇ ਦਿਨੀ ਪਾਵਰਕਾਮ ਮੈਨਜਮੈਂਟ ਵਲੋਂ ਜੁਆਇੰਟ ਐਕਸ਼ਨ ਦੀ ਮੁੱਖ ਧਿਰ ਇੰਜੀਨੀਅਰ ਐਸੋਸੀਏਸ਼ਨ ਦੇ ਆਗੂਆਂ ਦੀਆਂ ਨਾਜਾਇਜ਼ ਬਦਲੀਆਂ ਕੀਤੀਆਂ ਗਈਆਂ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਚੇਅਰਮੈਨ ਨੂੰ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਦਾ ਵਫਦ ਬੀਤੀ 23 ਨੂੰ ਤਿੰਨ ਪ੍ਰਮੁੱਖ ਯੂਨਿਟਾਂ ਦੀ ਸਥਾਪਨਾ ਦੀ ਪ੍ਰਕਿਰਿਆ 'ਚ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ ਅਤੇ ਬਿਜਲੀ ਸੋਧ ਬਿੱਲ 2025 ਨੂੰ ਲਾਗੂ ਕਰਨ ਲਈ ਮਿਲਿਆ ਸੀ ਪਰ ਉਸ ਵਫਦ ਦੀਆਂ ਮੰਗਾਂ ਪ੍ਰਤੀ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਅੱਖੋਂ ਪਰੋਖਿਆ ਕੀਤਾ ਗਿਆ | ਜਦੋਂਕਿ ਹੁਣ ਪਾਵਰਕਾਮ ਮੈਜਨਮੈਂਟ ਵਲੋਂ 30 ਦਸੰਬਰ ਨੂੰ ਜੁਇੰਟ ਐਕਸ਼ਨ ਕਮੇਟੀ ਦੇ ਨਾਲ ਇਕ ਮੀਟਿੰਗ ਕਰਕੇ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਪਾਵਰਕਾਮ ਮੈਨਜਮੈਂਟ ਵਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਦੀਆਂ ਕੀਤੀਆਂ ਨਾਜਾਇਜ਼ ਬਦਲੀਆਂ ਨੂੰ ਰੋਕਣ ਵਾਸਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ ਅਤੇ 2 ਜਨਵਰੀ ਨੂੰ ਬਾਰਡਰ ਜੋਨ ਅੰਮਿ੍ਤਸਰ ਵਿਖੇ ਇਕ ਜਬਰਦਸਤ ਰੋਸ ਧਰਨਾ ਦਿੱਤਾ ਜਾਵੇਗਾ | ਜਿਸ ਵਿਚ ਪੰਜਾਬ ਦੇ ਪ੍ਰਮੁੱਖ ਆਗੂ ਸ਼ਾਮਿਲ ਹੋਣਗੇ | ਇਸ ਮੌਕੇ ਮੀਟਿੰਗ ਵਿਚ ਸ਼ਾਮਿਲ ਆਗੂਆਂ ਵਿਚ ਜੈਮਲ ਸਿੰਘ ਪ੍ਰਧਾਨ ਬਾਰਡਰ ਜੋਨ, ਮਨਜੀਤ ਸਿੰਘ ਬੱਗਾ, ਅਮਰਬੀਰ ਸਿੰਘ, ਨਵਦੀਪ ਸਿੰਘ ਸੇਖੋ, ਅਵਤਾਰ ਸਿੰਘ, ਤਲਵਿੰਦਰ ਸਿੰਘ, ਜੁਗਰਾਜ ਸਿੰਘ, ਕਾਬਲ ਸਿੰਘ ਜੇ.ਈ, ਸ਼ਰਨਜੀਤ ਸਿੰਘ ਜੇ.ਈ, ਸੁਖਮਿੰਦਰ ਸਿੰਘ ਜੇ.ਈ, ਦਲਜੀਤ ਸਿੰਘ ਜੇ.ਈ ਆਦਿ ਵਰਕਰ ਸ਼ਾਮਿਲ ਸਨ |