ਰਈਆ, 27 ਦਸੰਬਰ (ਸ਼ਰਨਬੀਰ ਸਿੰਘ ਕੰਗ)-ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰਈਆ ਖੁਰਦ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਚਮਕੌਰ ਦੀ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਬੀਬੀ ਮਨਪ੍ਰੀਤ ਕੌਰ, ਬੀਬੀ ਪਲਕਪਰੀਤ ਕੌਰ ਅਤੇ ਭਾਈ ਸੁਖਮਨ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਅਮਰੀਕ ਸਿੰਘ ਜੀ ਫੇਰੂਮਾਨ ਵਾਲਿਆਂ ਨੇ ਛੋਟੇ ਸਾਹਿਬਜ਼ਾਦਿਆਂ, ਚਮਕੌਰ ਦੀ ਗੜ੍ਹੀ ਦੇ ਹੋਰ ਸ਼ਹੀਦ ਸਿੰਘਾਂ ਅਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਲਗੀ ਤੋੜਾ ਦੇਣ ਬਾਰੇ ਇਤਿਹਾਸ ਤੋਂ ਜਾਣੂ ਕਰਵਾਇਆ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਮੁੱਖ ਗ੍ਰੰਥੀ ਭਾਈ ਅਮਰੀਕ ਸਿੰਘ ਅਤੇ ਗ੍ਰੰਥੀ ਅਜੇਵੀਰ ਸਿੰਘ ਅਜ਼ਾਦ ਨੇ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣੇ ਤਿੰਨ ਬੱਚਿਆਂ ਗੁਰਨੂਰ ਸਿੰਘ ਅਤੇ ਅਰਮਾਨਪਰੀਤ ਸਿੰਘ ਪੁਤਰਾਨ ਸੁਖਪਾਲ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਗੁਰਰਨ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਸਮਾਗਮ ਵਿਚ ਐਡਵੋਕੇਟ ਲੱਖਾ ਸਿੰਘ ਆਜ਼ਾਦ , ਭਾਈ ਰਾਮ ਸਿੰਘ, ਅਰਵਿੰਦਰ ਸਿੰਘ, ਬਲਵਿੰਦਰ ਸਿੰਘ ਪ੍ਰਧਾਨ ਅਨਾਜ ਮੰਡੀ ਮਜਦੂਰ ਯੂਨੀਅਨ, ਨੰਬਰਦਾਰ ਭੁਪਿੰਦਰ ਸਿੰਘ, ਰਤਨ ਸਿੰਘ ਫੌਜੀ, ਕਸ਼ਮੀਰ ਸਿੰਘ ਰੇਲਵੇ ਵਾਲੇ, ਸੁੱਚਾ ਸਿੰਘ, ਹਰਜਿੰਦਰ ਸਿੰਘ ਮਾਨ, ਸਜੀਵ ਭੰਡਾਰੀ ਪ੍ਰਧਾਨ ਮੰਦਰ ਰਾਮਵਾੜਾ ਰਈਆ ਧਿਆਨ, ਮੁਖਤਾਰ ਸਿੰਘ ਠੱਠੀਆਂ ਵਾਲੇ, ਸੇਵਾਦਾਰ ਇਕਬਾਲ ਸਿੰਘ, ਸੇਵਾਦਾਰ ਅਮਰਵੀਰ ਸਿੰਘ ਆਜ਼ਾਦ, ਜੋਗਿੰਦਰ ਸਿੰਘ ਫੌਜੀ, ਪ੍ਰੇਮ ਸਿੰਘ, ਸੂਬੇਦਾਰ ਤਰਸੇਮ ਸਿੰਘ ਫੌਜੀ, ਸਰਬਜੀਤ ਸਿੰਘ ਮਾਨ ਦਲਬੀਰ ਸਿੰਘ, ਇੰਸਪੈਕਟਰ ਭੁਪਿੰਦਰ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ ਸੀ.ਆਰ.ਪੀ ਵਾਲੇ, ਮਹਿੰਦਰ ਸਿੰਘ, ਗੁਰਦੇਵ ਸਿੰਘ, ਲਖਵਿੰਦਰ ਸਿੰਘ, ਸੰਦੀਪ ਸਿੰਘ, ਹਰਪ੍ਰੀਤ ਸਿੰਘ, ਮਾਸਟਰ ਲਾਭ ਸਿੰਘ, ਸਰਵਣ ਸਿੰਘ, ਗੁਰਪ੍ਰੀਤ ਸਿੰਘ, ਸੁਲੱਖਣ ਸਿੰਘ ਫੌਜੀ, ਜਸਬੀਰ ਸਿੰਘ, ਹਰਜਿੰਦਰ ਸਿੰਘ, ਦਿਲਬਾਗ ਸਿੰਘ, ਕੁਲਦੀਪ ਸਿੰਘ , ਸਬਕਾ ਕੌਂਸਲਰ ਤਰਸੇਮ ਸਿੰਘ, ਸਾਬਕਾ ਕੌਂਸਲਰ ਜਗਤਾਰ ਸਿੰਘ, ਅਵਤਾਰ ਸਿੰਘ, ਅੰਮਿ੍ਤਪਾਲ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਨੇ ਗੁਰੂ ਘਰ ਦੀ ਹਾਜ਼ਰੀ ਭਰੀ |