ਚੋਗਾਵਾਂ, 27 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਗੁਰਦੁਆਰਾ ਸ਼ਹੀਦ ਗੰਜ ਸ਼ਹੀਦ ਬਾਬਾ ਤਾਰਾ ਸਿੰਘ ਪਿੰਡ ਲੋਪੋਕੇ ਵਿਖੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਐਨ.ਆਰ.ਆਈ. ਵੀਰਾਂ, ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਕਾਰ ਸੇਵਾ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸਜੇ ਦੀਵਾਨ ਵਿਚ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਗਿਆਨੀ ਦਵਿੰਦਰ ਸਿੰਘ ਸੋਨੂ ਕਥਾ ਵਾਚਕ, ਭਾਈ ਗੁਰਪ੍ਰੀਤ ਸਿੰਘ ਖਾਲਸਾ ਨਾਨਕਸਰ ਸੌੜੀਆਂ ਵਾਲਿਆਂ ਦਾ ਕਵੀਸ਼ਰੀ ਜਥਾ ਤੇ ਭਾਈ ਕੇਵਲ ਸਿੰਘ ਮਹਿਤਾ ਦੇ ਕਵੀਸ਼ਰੀ ਜਥੇ ਨੇ ਜੁੜ ਬੈਠੀ ਸੰਗਤ ਨੂੰ ਸਿੱਖ ਕੌਮ ਦੇ ਸ਼ਹਾਦਤ ਭਰੇ ਇਤਿਹਾਸ ਤੋਂ ਜਾਣੂ ਕਰਵਾਇਆ | ਬਾਬਾ ਜੋਗਿੰਦਰ ਸਿੰਘ ਵਲੋਂ ਆਏ ਹੋਏ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਰਨੈਲ ਸਿੰਘ, ਬਾਬਾ ਲੱਖਾ ਸਿੰਘ, ਬਾਬਾ ਦਿਲਬਾਗ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਕੁਲਬੀਰ ਸਿੰਘ ਕਾਰ ਸੇਵਾ ਗੁਰੂ ਕਾ ਬਾਗ, ਅਵਤਾਰ ਸਿੰਘ ਬੀਰਾ, ਯੂਥ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਦਿਹਾਤੀ ਪ੍ਰਧਾਨ ਰਾਜਵਿੰਦਰ ਰਾਜਾ ਲਦੇਹ, ਡਾ. ਸ਼ਰਨਜੀਤ ਸਿੰਘ, ਗ੍ਰੰਥੀ ਮੇਜਰ ਸਿੰਘ, ਹਰਦਿਆਲ ਸਿੰਘ ਔਲਖ, ਅਮਨਜੋਤ ਸਿੰਘ ਲਾਡੀ, ਡਾ. ਗੁਰਭੇਜ ਸਿੰਘ, ਜੋਗਾ ਸਿੰਘ, ਮਨਜੀਤ ਸਿੰਘ ਮਾਨਾਂਵਾਲਾ, ਗੁਰਪਿੰਦਰ ਸਿੰਘ, ਅੰਮਿ੍ਤ ਸਿੰਘ, ਗੁਰਬਿੰਦਰ ਸਿੰਘ ਡੱਗ, ਰੇਸ਼ਮ ਸਿੰਘ ਆੜਤੀ, ਗੁਰਮੇਜ ਸਿੰਘ ਸ਼ਹੂਰਾ, ਜਿੰਦਾ ਡਰਾਈਵਰ, ਬਾਬਾ ਹਰਜਾਪ ਸਿੰਘ ਲੋਪੋਕੇ, ਕੁਲਬੀਰ ਸਿੰਘ ਚੇਲੇਕੇ, ਜੱਗਾ ਸਿੰਘ ਫੌਜੀ, ਮਨਦੀਪ ਸਿੰਘ ਕਾਕੜ, ਰਾਜੂ ਬੋਹੜ, ਤੇਜਪਾਲ ਸਿੰਘ ਚੱਕ, ਨਰਿੰਦਰ ਸਿੰਘ, ਦਾਰਾ ਸਿੰਘ,