29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਬੀਮਾ ਯੋਜਨਾ ਦਾ ਲੋਕਾਂ ਨੂੰ ਇਲਾਜ ਕਰਵਾਉਣ 'ਚ ਮਿਲੇਗਾ ਫਾਇਦਾ-ਚੇਅਰਮੈਨ ਦਾਨਵ <br/>

Ad Position 21
No active advertisement
ਅਜੀਤ ਡੈਸਕ 24-09-2025
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਨੇ ਸੂਬਾ ਸਰਕਾਰ ਵਲੋਂ ਹਰੇਕ ਵਿਅਕਤੀ ਦੀ 10 ਲੱਖ ਰੁਪਏ ਦਾ ਬੀਮਾ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਇਲਾਜ 'ਚ ਮਦਦ ਮਿਲੇਗੀ | ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਹੀ ਆਮ ਲੋਕਾਂ ਦੇ ਹਿਤਾਂ ਦੀ ਗੱਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਸ 'ਚ ਕੋਈ ਵੀ ਨੀਲਾ ਜਾਂ ਪੀਲਾ ਕਾਰਡ ਜਾਂ ਹੋਰ ਕਾਗਜ਼ ਪੱਤਰਾਂ ਦੀ ਜ਼ਰੂਰਤ ਨਹੀਂ ਪਵੇਗੀ, ਸਗੋਂ ਮੌਕੇ 'ਤੇ ਆਧਾਰ ਕਾਰਡ ਵਿਖਾ ਕੇ ਹੀ ਰਜਿਸਟਰੇਸ਼ਨ ਹੋ ਜਾਇਆ ਕਰੇਗੀ ਅਤੇ ਹਰੇਕ ਪੰਜਾਬ ਵਾਸੀ ਨੂੰ ਚਾਹੇ ਉਹ ਸਰਕਾਰੀ ਹਸਪਤਾਲ ਹੋਵੇ, ਚਾਹੇ ਪ੍ਰਾਈਵੇਟ ਹਸਪਤਾਲ ਹੋਵੇ, ਹਰੇਕ ਥਾਂ 'ਤੇ ਇਲਾਜ ਮੁਫ਼ਤ ਕੀਤਾ ਜਾਵੇਗਾ ਅਤੇ ਇਸ ਨਕਦੀ ਰਹਿਤ ਬੀਮਾ ਯੋਜਨਾ ਨਾਲ ਜਿੱਥੇ ਆਮ ਪੰਜਾਬ ਵਾਸੀ ਆਪਣਾ ਇਲਾਜ ਮੁਫ਼ਤ ਕਰਵਾ ਸਕਦੇ ਹਨ, ਉੱਥੇ ਹੀ ਸਰਕਾਰੀ ਕਰਮਚਾਰੀ, ਆਂਗਣਵਾੜੀ ਅਤੇ ਆਸ਼ਾ ਵਰਕਰ ਵੀ ਇਸ ਦਾ ਹਿੱਸਾ ਹੋਣਗੇ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੀ ਰਜਿਸਟਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਹਰੇਕ ਪੰਜਾਬ ਵਾਸੀ ਨੂੰ ਚਾਹੀਦਾ ਹੈ ਕਿ ਉਹ ਆਪਣਾ ਰਜਿਸਟਰੇਸ਼ਨ ਕਰਾਉਣ |

Ad Position 22
No active advertisement
ਪਿਛਲੀ ਖ਼ਬਰ ਮਾਧੋਪੁਰ ਹੈੱਡਵਰਕਰਸ ਮਾਮਲੇ 'ਚ ਨਿਆਇਕ ਜਾਂਚ ਹੋਵੇ- ਝਿੰਗੜ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਦੀਵਾਲੀ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ-ਵਿਜੇ ਸਾਂਪਲਾ <br/>
Ad Position 24