ਲੁਧਿਆਣਾ, 28 ਦਸੰਬਰ (ਜਸਵਿੰਦਰ ਸਿੰਘ)-ਸਪੋਰਟਸ ਅਥਾਰਿਟੀ ਆਫ਼ ਇੰਡੀਆ ਟਰੇਨਿੰਗ ਸੈਂਟਰ ਨੇ ਭਾਰਤੀ ਜੀਵਨ ਬੀਮਾ ਨਿਗਮ ਨਾਲ ਮਿਲ ਕੇ ਐਤਵਾਰ ਨੂੰ ਸਾਈਕਲ ਚਲਾਓ ਪ੍ਰੋਗਰਾਮ ਦਾ ਪ੍ਰਬੰਧ ਕੀਤਾ | ਇਸ ਪ੍ਰੋਗਰਾਮ ਵਿਚ ਕੁੱਲ 20 ਭਾਗੀਦਾਰ ਸ਼ਾਮਿਲ ਸਨ | ਇਹ ਪ੍ਰੋਗਰਾਮ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਭਾਰਤ ਸਰਕਾਰ) ਦੇ ਨਿਰਦੇਸ਼ਾਂ ਤਹਿਤ ਕਰਵਾਇਆ ਗਿਆ | ਅੱਜ ਦੇ ਪ੍ਰੋਗਰਾਮ ਵਿਚ ਐਲ.ਆਈ.ਸੀ. ਤੋਂ ਅਧਿਕਾਰੀ ਲਖਵਿੰਦਰ ਸਿੰਘ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ | ਐਲ.ਆਈ.ਸੀ. ਦੇ ਹੋਰ ਸਟਾਫ਼ ਮਨੋਹਰ ਲਾਲ ਅਤੇ ਸੰਜੇ ਠਾਕੁਰ ਦੇ ਨਾਲ ਸਾਈ ਟਰੇਨਿੰਗ ਸੈਂਟਰ ਦੇ ਸਟਾਫ਼ ਅਤੇ ਖਿਡਾਰੀਆਂ ਨੇ ਸਾਈਕਲ ਪ੍ਰੋਗਰਾਮ ਵਿਚ ਹਿੱਸਾ ਲਿਆ | ਅੱਜ ਦੇ ਪ੍ਰੋਗਰਾਮ ਵਿਚ ਪੰਜ ਕਿੱਲੋਮੀਟਰ ਸਾਈਕਲ ਚਲਾ ਕੇ ਸੰਦੇਸ਼ ਦਿੱਤਾ ਗਿਆ |