30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

11 ਕੇ. ਵੀ. ਲਾਈਨ ਦੀ ਲਪੇਟ 'ਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ ਮਾਮਲੇ ਵਿਚ ਜੂਨੀਅਰ ਇੰਜੀਨੀਅਰ ਕੀਤਾ ਮੁਅੱਤਲ- ਅਨਿਲ ਵਿਜ <br/>

Ad Position 21
No active advertisement
ਅਜੀਤ ਡੈਸਕ 04-09-2025
ਚੰਡੀਗੜ੍ਹ, 3 ਸਤੰਬਰ (ਰਾਮ ਸਿੰਘ ਬਰਾੜ) - ਹਰਿਆਣਾ ਦੇ ਊਰਜਾ ਮੰਤਰੀ ਅਨਿਲ ਵਿਜ ਨੇ ਅੱਜ ਹਿਸਾਰ ਵਿਚ 11 ਕੇ.ਵੀ ਲਾਈਨ ਵਿਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ 'ਤੇ ਡੂੰਘਾ ਦੁੱਖ ਅਤੇ ਸ਼ੋਕ ਵਿਅਕਤ ਕੀਤਾ ਹੈ | ਵਿਜ ਨੇ ਦੱਸਿਆ ਕਿ ਇਸ ਦੁਰਘਟਨਾ ਵਿਚ ਜਾਨ ਗਵਾਉਣ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉੱਚੀਤ ਮੁਆਵਜ਼ਾ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਗੰਭੀਰ ਮਾਮਲੇ ਨੂੰ ਵੇਖਦੇ ਹੋਏ ਇੱਕ ਜੂਨੀਅਰ ਇੰਜੀਨੀਅਰ, ਪੰਜਾਬ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਵਿਜ ਨੇ ਮੀਡੀਆ ਨੂੰ ਇਸ ਸਬੰਧ ਵਿਚ ਵੱਧ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਿਸਾਰ ਵਿਚ 11 ਕੇ.ਵੀ ਦੀ ਬਿਜਲੀ ਦੀ ਲਾਈਨ ਦੇ ਸੰਪਰਕ ਵਿਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੇ ਮਾਮਲੇ ਤਹਿਤ ਇਕ ਜੂਨੀਅਰ ਇੰਜੀਨੀਅਰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ | ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ | ਇਸ ਦੇ ਇਲਾਵਾ ਇਸ ਮਾਮਲੇ ਵਿਚ ਨਿਦੇਸ਼ਕ ਸੰਚਾਲਨ ਅਤੇ ਨਿਦੇਸ਼ਕ ਪਰਿਯੋਜਨਾ ਦੀ ਇੱਕ ਸਮਿਤੀ ਜਾਂਚ ਕਰ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਵਿਸਥਾਰ ਰਿਪੋਰਟ ਪੇਸ਼ ਕੀਤੀ ਜਾਵੇਗੀ | ਵਿਜ ਨੇ ਦੱਸਿਆ ਕਿ ਹਿਸਾਰ ਦੇ ਕੁੱਝ ਸਭ-ਸਟੇਸ਼ਨ ਪਾਣੀ ਵਿਚ ਡੁੱਬ ਗਏ ਹਨ | ਉਨ੍ਹਾਂ ਨੇ ਕਿਹਾ ਕਿ ਆਗਾਮੀ ਬਰਸਾਤ ਦੇ ਸੀਜ਼ਨ ਤੋਂ ਪਹਿਲਾਂ ਅਜਿਹੇ ਸਾਰੇ ਸਭ-ਸਟੇਸ਼ਨਾਂ ਦਾ ਅਧਿਐਨ ਕਰਵਾਇਆ ਜਾਵੇਗਾ ਕਿ ਕਿਸ ਕਿਸ ਸਭ ਸਟੇਸ਼ਨ ਵਿਚ ਪਾਣੀ ਆਉਂਦਾ ਹੈ | ਵਿਜ ਨੇ ਦੱਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਦੇ ਵੱਲੋਂ ਅਧਿਕਾਰੀਆਂ ਨੂੰ ਲਿਖਤ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿਉਂਕਿ ਸਭ-ਸਟੇਸ਼ਨ ਵਿਚ ਪਾਣੀ ਆਉਣ ਤੋਂ ਸਭ-ਸਟੇਸ਼ਨ ਖ਼ਰਾਬ ਹੋ ਸਕਦਾ ਹੈ ਅਤੇ ਬਿਜਲੀ ਕੱਟ ਚੁੱਕੀ ਹੈ |


Ad Position 22
No active advertisement
ਪਿਛਲੀ ਖ਼ਬਰ ਏ. ਬੀ. ਵੀ. ਪੀ. ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ (ਪੀ.ਯੂ.ਐਸ.ਸੀ) ਦੀ ਪ੍ਰਧਾਨਗੀ ਚੋਣ 'ਚ 48 ਸਾਲਾਂ ਬਾਅਦ ਰਚ... ਅਗਲੀ ਖ਼ਬਰ ਚੰਡੀਗੜ੍ਹ ਦੇ ਸਕੂਲ, ਕਾਲਜ ਤੇ ਤਕਨੀਕੀ ਸਿੱਖਿਆ ਅਦਾਰਿਆਂ ਵਿਚ 6 ਤੱਕ ਛੁੱਟੀਆਂ
Ad Position 24