30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਏ. ਬੀ. ਵੀ. ਪੀ. ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ (ਪੀ.ਯੂ.ਐਸ.ਸੀ) ਦੀ ਪ੍ਰਧਾਨਗੀ ਚੋਣ 'ਚ 48 ਸਾਲਾਂ ਬਾਅਦ ਰਚਿਆ ਇਤਿਹਾਸ – ਜਾਖੜ <br/>

Ad Position 21
No active advertisement
ਅਜੀਤ ਡੈਸਕ 04-09-2025
ਚੰਡੀਗੜ੍ਹ, 3 ਸਤੰਬਰ (ਸੰਦੀਪ ਕੁਮਾਰ ਮਾਹਨਾ) – ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ (ਪੀ.ਯੂ.ਐਸ.ਸੀ.) ਦੇ ਪ੍ਰਧਾਨ ਦੀ ਚੋਣ 'ਚ ਏ.ਬੀ.ਵੀ.ਪੀ. (ਅਖਿਲ ਭਾਰਤੀ ਵਿਦਿਆਰਥੀ ਪੰਥ) ਨੇ ਜਿੱਤ ਹਾਸਲ ਕਰ ਕੇ 48 ਸਾਲਾਂ ਬਾਅਦ ਇਤਿਹਾਸ ਰਚਿਆ ਹੈ | ਇਸ ਜਿੱਤ ਨਾਲ ਏ.ਬੀ.ਵੀ.ਪੀ. ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਮੰਚ 'ਤੇ ਆਪਣੀ ਬੇਮਿਸਾਲ ਸਥਿਤੀ ਨੂੰ ਸਥਿਰ ਕੀਤਾ ਹੈ ਅਤੇ ਵਿਦਿਆਰਥੀਆਂ ਦੇ ਹੱਕ 'ਚ ਨਵੇਂ ਇਤਿਹਾਸ ਦੀ ਸ਼ੁਰੂਆਤ ਕੀਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਕੀਤਾ | ਉਨ੍ਹਾਂ ਕਿਹਾ ਕਿ ਗੌਰਵ ਵੀਰ ਸੋਹਲ ਅਤੇ ਏ.ਬੀ.ਵੀ.ਪੀ. ਟੀਮ ਨੂੰ ਦੀ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਏ.ਬੀ.ਵੀ.ਪੀ. ਨੂੰ ਮਿਲੀ ਜਿੱਤ ਨਾਲ ਇੱਕ ਨਵੀਂ ਸ਼ੁਰੂਆਤ ਹੋਈ ਹੈ | ਜਾਖੜ ਨੇ ਕਿਹਾ ਕਿ ਗੌਰਵ ਵੀਰ ਸੋਹਲ ਨੇ ਆਪਣੀ ਵਚਨਬੱਧਤਾ ਅਤੇ ਕਾਰਜਕੁਸ਼ਲਤਾ ਨਾਲ ਵਿਦਿਆਰਥੀਆਂ ਦੇ ਮੰਚ 'ਤੇ ਦਬਦਬਾ ਬਣਾਇਆ ਹੈ | ਉਨ੍ਹਾਂ ਦੀ ਜਿੱਤ ਸਿਰਫ਼ ਇਕ ਵਿਅਕਤੀਗਤ ਸਫ਼ਲਤਾ ਨਹੀਂ, ਬਲਕਿ ਇੱਕ ਸੰਗਠਨਿਕ ਮਿਹਨਤ ਅਤੇ ਵਿਦਿਆਰਥੀਆਂ ਦੇ ਹੱਕ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਦਾ ਨਤੀਜਾ ਹੈ | ਇਹ ਏ.ਬੀ.ਵੀ.ਪੀ. ਟੀਮ ਦੀ ਮਿਹਨਤ ਅਤੇ ਵਿਸ਼ਵਾਸ ਦਾ ਨਤੀਜਾ ਹੈ | ਇਸ ਜਿੱਤ ਨਾਲ ਵਿਦਿਆਰਥੀਆਂ ਦੇ ਹੱਕ ਵਿਚ ਅਨੇਕਾਂ ਨਵੀਆਂ ਯੋਜਨਾਵਾਂ ਅਤੇ ਸਕੀਮਾਂ ਸ਼ੁਰੂ ਕਰਨ ਦੀ ਉਮੀਦ ਜਗੀ ਹੈ | ਏ.ਬੀ.ਵੀ.ਪੀ. ਨੇ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਸਿੱਖਿਆ ਦੇ ਮਿਆਰ ਵਿਚ ਸੁਧਾਰ, ਸਵੱਛਤਾ ਅਭਿਆਨ, ਅਤੇ ਮਾਨਵਧਿਕਾਰਾਂ ਦੇ ਰੱਖਿਆ ਲਈ ਕਈ ਰੂਪਾਂ 'ਚ ਮੋਹਰੀ ਯੋਜਨਾਵਾਂ ਲਾਂਚ ਕੀਤੀਆਂ ਹਨ | ਇਹ ਨਵਾਂ ਅਧਿਆਇ ਪੁਰਾਣੇ ਇਤਿਹਾਸਕ ਨਤੀਜੇ 'ਤੇ ਪੈਦਾ ਹੋ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਜਿੰਦਲ ਆਈ.ਵੀ.ਐਫ. ਨੇ ਵਧਾਇਆ ਫਰਟੀਲਿਟੀ ਐਜੂਕੇਸ਼ਨ ਦਾ ਦਾਇਰਾ <br/> ਅਗਲੀ ਖ਼ਬਰ 11 ਕੇ. ਵੀ. ਲਾਈਨ ਦੀ ਲਪੇਟ 'ਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ ਮਾਮਲੇ ਵਿਚ ਜੂਨੀਅਰ ਇੰਜੀਨੀਅਰ ਕੀਤਾ ਮੁਅੱਤਲ- ਅਨਿਲ ਵ...
Ad Position 24