ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿਦਿਆਰਥੀ ਪ੍ਰੀਸ਼ਦ ਦੀਆਂ ਚੋਣਾਂ 'ਚ ਸਰਬਜੀਤ ਸਿੰਘ ਪ੍ਰਧਾਨ ਅਤੇ ਜਨਰਲ ਸਕੱਤਰ ਜ਼ਾਹਿਦ ਅਹਿਮਦ ਦਾਰ ਚੁਣੇ <br/>
ਅਜੀਤ ਡੈਸਕ
04-09-2025
ਵੋਟਾਂ ਦੀ ਗਿਣਤੀ ਅਤੇ ਵੋਟ-ਪਰਚੀਆਂ ਦੀ ਅਧਿਕਾਰਤ ਜਾਂਚ ਤੋਂ ਬਾਅਦ, ਹੇਠ ਲਿਖੇ ਉਮੀਦਵਾਰ ਵਿਦਿਆਰਥੀ ਪ੍ਰੀਸ਼ਦ ਲਈ ਚੁਣੇ ਗਏ: ਪ੍ਰਧਾਨ: ਸਰਬਜੀਤ ਸਿੰਘ (ਐੱਮ ਏ 1 ਅੰਗਰੇਜ਼ੀ ) ਤੋਂ ਖ਼ਾਲਸਾ ਕਾਲਜ ਸਟੂਡੈਂਟ ਯੂਨੀਅਨ, ਉਪ ਪ੍ਰਧਾਨ ਰੋਹਿਤ (ਕਲਾਸ - ਬੀ.ਏ. 1 ) ਖ਼ਾਲਸਾ ਕਾਲਜ ਸਟੂਡੈਂਟ ਯੂਨੀਅਨ, ਜਨਰਲ ਸਕੱਤਰ: ਜ਼ਾਹਿਦ ਅਹਿਮਦ ਦਾਰ (ਕਲਾਸ - ਬੀ. ਐੱਸ. ਸੀ. 3) ਖ਼ਾਲਸਾ ਕਾਲਜ ਸਟੂਡੈਂਟ ਯੂਨੀਅਨ ਪਾਰਟੀ, ਸੰਯੁਕਤ ਸਕੱਤਰ: ਤਨਿਸ਼ਪ੍ਰੀਤ ਸਿੰਘ (ਬੀ.ਕਾਮ. 3)ਖ਼ਾਲਸਾ ਕਾਲਜ ਸਟੂਡੈਂਟ ਯੂਨੀਅਨ ਪਾਰਟੀ | ਇਹਨਾਂ ਚੁਣੇ ਹੋਏ ਅਹੁਦੇਦਾਰਾਂ ਤੋਂ ਇਲਾਵਾ, ਬੀ.ਏ., ਬੀ.ਕਾਮ., ਬੀ.ਬੀ.ਏ., ਬੀ.ਸੀ.ਏ., ਬੀ.ਐੱਸ.ਸੀ., ਐੱਮ.ਏ.,ਐੱਮ.ਕਾਮ., ਅਤੇ ਐੱਮ.ਐੱਸ.ਸੀ. ਸਮੇਤ ਵੱਖ-ਵੱਖ ਵਿਸ਼ਿਆਂ ਦੇ ਕਈ ਕਲਾਸ ਪ੍ਰਤੀਨਿਧੀਆਂ ਨੂੰ ਬਿਨਾ ਵਿਰੋਧ ਚੁਣਿਆ ਗਿਆ ਜਿਸ ਰਾਹੀਂ ਅਕਾਦਮਿਕ ਵਿਸ਼ਿਆਂ ਵਿੱਚ ਵਿਆਪਕ ਪ੍ਰਤੀਨਿਧਤਾ ਯਕੀਨੀ ਬਣਾਈ ਗਈ | ਭਾਰੀ ਬਾਰਸ਼ ਦੇ ਬਾਵਜੂਦ, ਚੋਣਾਂ ਵਿਚ 30.54% ਵਿਦਿਆਰਥੀਆਂ ਵਲੋਂ ਉਤਸ਼ਾਹਪੂਰਬਕ ਹਿੱਸਾ ਲਿਆ ਗਿਆ, ਜੋ ਕਿ ਲੀਡਰਸ਼ਿਪ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸਮੂਹਿਕ ਜ਼ਿੰਮੇਵਾਰੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਨਵੀਂ ਚੁਣੀ ਗਈ ਕੌਂਸਲ ਆਉਣ ਵਾਲੇ ਸੈਸ਼ਨ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਅਕਾਦਮਿਕ ਉੱਤਮਤਾ, ਸਹਿ-ਪਾਠਨ ਗਤੀਵਿਧੀਆਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਸਬੰਧੀ ਪਹਿਲਕਦਮੀਆਂ ਵੱਲ ਸੇਧਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ | ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਨਵੀਂ ਚੁਣੀ ਗਈ ਕੌਂਸਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਮਰਪਣ ਅਤੇ ਇਮਾਨਦਾਰੀ ਨਾਲ ਸੇਵਾ ਕਰਨ ਦੀ ਅਪੀਲ ਕੀਤੀ |