30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪੁਰਾਣੀ ਰੰਜਿਸ਼ ਕਾਰਨ ਹੋਏ ਹਮਲੇ ਵਿਚ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 04-09-2025

ਐੱਸ. ਏ. ਐੱਸ. ਨਗਰ, 3 ਸਤੰਬਰ (ਕਪਿਲ ਵਧਵਾ)- ਮੁਹਾਲੀ ਦੇ ਪਿੰਡ ਗੀਗੇਮਾਜਰਾ ਵਿਚ ਸੋਮਵਾਰ ਸ਼ਾਮ ਨੂੰ ਜ਼ਮੀਨੀ ਵਿਵਾਦ ਤੋਂ ਪੈਦਾ ਹੋਈ ਰੰਜਿਸ਼ ਨੇ ਹਿੰਸਕ ਰੂਪ ਉਦੋਂ ਲੈ ਲਿਆ ਜਦੋਂ ਸ਼ਾਮ 6:30 ਵਜੇ ਦੇ ਕਰੀਬ ਪੰਜ ਲੋਕਾਂ ਨੇ ਪਿੰਡ ਦੇ ਵਸਨੀਕ ਹਰਵਿੰਦਰ ਸਿੰਘ 'ਤੇ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ | ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਉਸਨੂੰ ਮਾਰਨ ਦੇ ਇਰਾਦੇ ਨਾਲ ਦਿਲ ਦੇ ਕੋਲ ਪੱਥਰ ਨਾਲ ਹਮਲਾ ਕੀਤਾ ਗਿਆ ਸੀ | ਉਹ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਹੈ | ਹਰਵਿੰਦਰ ਸਿੰਘ ਨੇ ਪੁਲਿਸ ਨੂੰ ਆਪਣੇ ਬਿਆਨ ਵਿਚ ਦੱਸਿਆ ਕਿ ਅਵਤਾਰ ਸਿੰਘ ਦੇ ਪਰਿਵਾਰ ਨਾਲ ਉਸਦੀ 5 ਕਨਾਲ 15 ਮਰਲੇ ਜ਼ਮੀਨ ਨੂੰ ਲੈ ਕੇ ਅਦਾਲਤ ਵਿਚ ਉਸਦਾ ਕੇਸ ਚੱਲ ਰਿਹਾ ਸੀ | ਹਾਲ ਹੀ ਵਿਚ, ਅਦਾਲਤ ਦਾ ਫੈਸਲਾ ਉਸਦੇ ਹੱਕ ਵਿਚ ਆਉਣ ਤੋਂ ਬਾਅਦ, ਉਸਨੇ ਉਕਤ ਜ਼ਮੀਨ 'ਤੇ ਆਪਣਾ ਕਾਨੂੰਨੀ ਕਬਜ਼ਾ ਕਰ ਲਿਆ | ਉਸਦੇ ਮੁਤਾਬਿਕ ਇਹ ਹਮਲਾ ਇਸੇ ਰੰਜਿਸ਼ ਕਾਰਨ ਕੀਤਾ ਗਿਆ ਸੀ | ਪੀੜਤ ਨੇ ਦੱਸਿਆ ਕਿ ਜਦੋਂ ਉਹ ਘਰ ਵਾਪਸ ਆ ਰਿਹਾ ਸੀ, ਤਾਂ ਅਵਤਾਰ ਸਿੰਘ, ਅਮਨਾ, ਸਤਨਾਮ ਸਿੰਘ ਅਤੇ ਸੁਰਿੰਦਰ ਸਿੰਘ ਨੇ ਉਸ ਨਾਲ ਬਦਸਲੂਕੀ ਕੀਤੀ | ਉਸ ਨੇ ਘਰ ਪਹੁੰਚ ਕੇ ਜਦੋਂ ਡਰ ਕਾਰਨ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰਾਂ ਵਿਅਕਤੀਆਂ ਨੇ ਗੇਟ ਖੋਲ੍ਹ ਦਿੱਤਾ ਅਤੇ ਉਸਦੇ ਵਾਲ ਫੜ ਕੇ ਗਲੀ ਵਿਚ ਘਸੀਟ ਲਿਆ | ਉਸ ਵਲੋਂ ਦੋਸ਼ ਹੈ ਕਿ ਅਵਤਾਰ ਸਿੰਘ ਨੇ ਉਸ ਦੇ ਦਿਲ ਅਤੇ ਪੇਟ 'ਤੇ ਪੱਥਰ ਨਾਲ ਹਮਲਾ ਕੀਤਾ ਜਦੋਂ ਕਿ ਉਸਦੀ ਪਤਨੀ ਰੁਪਿੰਦਰ ਕੌਰ ਨੇ ਜ਼ਖਮੀ ਹਾਲਤ ਵਿਚ ਉਸ ਨੂੰ ਲੱਤ ਮਾਰੀ | ਰੌਲਾ ਸੁਣ ਕੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਹਰਵਿੰਦਰ ਨੂੰ ਹਸਪਤਾਲ ਪਹੁੰਚਾਇਆ | ਥਾਣਾ ਆਈ. ਟੀ. ਸਿਟੀ ਪੁਲਿਸ ਨੇ ਅÏਰਤ ਸਮੇਤ ਪੰਜ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਅਦਾਲਤ ਨੇ ਕਤਲ ਅਤੇ ਅਗਵਾ ਦੇ ਮਾਮਲੇ 'ਚ ਇਕ ਔਰਤ ਸਮੇਤ ਚਾਰ ਨੂੰ ਕੀਤਾ ਬਰੀ <br/> ਅਗਲੀ ਖ਼ਬਰ ਜਨ ਸਿਹਤ ਮੰਤਰੀ ਰਣਬੀਰ ਗੰਗਵਾ ਵਲੋਂ ਬਾਰਿਸ਼ ਦੀ ਸਥਿਤੀ 'ਤੇ ਹੰਗਾਮੀ ਮੀਟਿੰਗ <br/>
Ad Position 24